ਪ੍ਰਥਮਿ ਭਗਉਤੀ ਸਿਮਰ ਕੈ
ਧਰਮ ਦਾ ਵਿਸ਼ਾ ਗੁਰਮੁਖਾਂ ਦਾ ਵਿਸ਼ਾ ਹੈ ਵਿਦਵਾਨਾਂ (ਪੰਡਿਤਾਂ) ਦਾ ਨਹੀ ਹੈ । ਵਿਦਵਾਨ ਹਮੇਸ਼ਾਂ ਆਪਣੀ ਬੁਧਿ ਨਾਲ ਸਿਰਫ ਇੱਕ ਪਾਸੇ ਹੀ ਸੋਚਦਾ ਹੈ ਜਦਕਿ ਗੁਰਮੁਖਿ ਕੋਲ ਪਰਮੇਸ਼ਰ ਦੁਆਰਾ ਦਿੱਤੀ ਬਿਬੇਕ ਬੁਧਿ (ਗਿਆਨ ਖੜਗ) ਹੁੰਦੀ ਹੈ ਜਿਸ ਨਾਲ ਉਹ ਧਰਮ ਦੇ ਸਾਰੇ ਮਸਲੇ ਸੁਲਝਾਉਂਦੇ ਹਨ । ਸਿੱਖਾਂ ਦੀ ਜੇ ਖੁਆਰੀ ਹੈ ਤਾਂ ਇਸ ਲਈ ਹੀ ਹੈ ਕਿਉਂਕਿ ਜਿਨ੍ਹਾਂ ਪੰਡਤਾਂ ਦਾ ਪਲਾ ਇਨ੍ਹਾਂ ਤੋਂ ਛੁਡਾਇਆ ਗਿਆ ਸੀ ਉਹ ਪੰਡਿਤ ਸਿੱਖ ਵਿਦਵਾਨ (ਸਨਾਤਨੀ ਸਿੱਖਾਂ) ਦਾ ਰੂਪ ਧਾਰਨ ਕਰਕੇ ਸਿੱਖਾਂ ਵਿੱਚ ਆ ਵੜੇ ਉਨ੍ਹਾਂ ਨੇ ਹੀ ਗੁਰਮਤਿ ਨੂੰ ਸਨਾਤਨੀ ਮਤਿ (ਬ੍ਰਾਹਮਣੀ ਮਤਿ) ਦੇ ਅਨੁਕੂਲ ਅਰਥਾ ਦਿੱਤਾ ।
ਬੰਦਾ ਬਹਾਦਰ ਵੇਲੇ ਤੋਂ ਹੀ ਖਾਲਸਾ, ੨ ਧੜਿਆਂ ਵਿੱਚ ਵੰਡਿਆ ਗਿਆ ਸੀ, ਤੱਤ ਖਾਲਸਾ ਤੇ ਬੰਦੇਈ । ਖਾਲਸੇ ਦਾ ਰਾਜ ਕਾਇਮ ਕਰਨ ਦਾ ਖਿਆਲ ਬੰਦਾ ਬਹਾਦਰ ਦੇ ਦਿਮਾਗ ਕਾਢ ਸੀ ਇਸ ਲਈ ਮਾਤਾ ਸੁੰਦਰੀ ਜੀ ਨੇ ਬੰਦੇ ਬਹਾਦਰ ਨੂੰ ਰਾਜ ਕਾਇਮ ਕਰਨ ਦੇ ਖਿਆਲ ਨੂੰ ਤਿਆਗਣ ਲਈ ਆਖਿਆ ਸੀ ਉਸਦੇ ਨਾ ਮੰਨਣ ਤੇ ਹੀ ਉਸਦੇ ਖਿਲਾਫ਼ ਮਾਤਾ ਜੀ ਵਲੋਂ ਹੁਕਮਨਾਮਾ ਜਾਰੀ ਹੋਇਆ ਸੀ ।
ਇਹ ਧੜੇ ਬਾਅਦ ਵਿੱਚ ਮਿਸਲਾਂ ਅਤੇ ਅਕਾਲੀ ਫੂਲਾ ਸਿੰਘ ਦੇ ਰੂਪ ਵਿੱਚ ਸਾਹਮਣੇ ਆਏ । ਅਸਲ ਖਾਲਸਾ ਫੋਜ਼ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਰਹੀ ਅਤੇ ਮਿਸਲਾਂ ਕਾਇਮ ਕਰਨ ਵਾਲੇ ਸਿੰਘਾ ਦਾ ਖਾਲਸਾਈ ਬਾਣਾ ਉਤਾਰ ਕੇ ਰਾਜ ਕਰਨ ਦੀ ਆਗਿਆ ਦਿੱਤੀ ਗਈ ਸੀ । ਗੁਰਬਾਣੀ ਵਿੱਚ ਦਰਜ ਹੈ
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ ਦੇਵਗੰਧਾਰੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੫੩੪
ਰਾਜ ਕਰੇਗਾ ਖਾਲਸਾ ਗੁਰਬਾਣੀ ਦੀ ਇਸ ਪੰਗਤੀ ਦੇ ੧੦੦ਫ਼ੀ ਸਾਡੀ ਵਿਰੋਧ ਵਿੱਚ ਹੈ ਇਸ ਲਈ ਖਾਲਸਾਈ ਫੋਜ਼ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਆਜ਼ਾਦ ਰਹੀ ਤੇ ਰਣਜੀਤ ਸਿੰਘ ਦੀ ਫੋਜ਼, ਸਿੱਖ ਫੋਜ਼ ਵਜੋਂ ਖਾਲਸਾਈ ਬਾਣੇ ਤੋਂ ਮਹਿਰੂਮ ਰਹੀ । ਕਿਸੀ ਸਿੱਖ ਫੋਜ਼ (ਤਨਖਾਦਾਰ) ਦੇ ਸਰਦਾਰ ਦਾ ਬਾਣਾ, ਅਕਾਲੀ ਫੂਲਾ ਸਿੰਘ ਦੀ ਨਿਹੰਗ (ਖਾਲਸਾ) ਫੋਜ਼ ਵਾਂਗ ਨਹੀ ਸੀ ਕਿਉਂਕਿ ਗੁਰੂ ਕੀ ਫੋਜ਼ ਨੇ ਤਨ,ਮਨ,ਧਨ ਗੁਰੂ ਨੂੰ ਪਹਿਲਾਂ ਅਰਪਿਆ ਹੁੰਦਾ ਹੈ ।
੧੯੨੫ ਦੀ ਰਹਿਤ ਮਰਿਆਦਾ ਵਿੱਚ ਅਖੌਤੀ ਅਕਾਲੀਆਂ ਦਾ ਬਾਣਾ ਵੀ ਖਾਲਸਾਈ ਬਾਣਾ ਨਹੀ ਹੈ ਅਕਾਲੀਆਂ ਦੀ ਰਹਿਤ ਮਰਿਆਦਾ ਨਾਲ ਨਿਹੰਗ ਸਿੰਘਾਂ ਵਲੋਂ ਬਿਲਕੁਲ ਸਹਿਮਤੀ ਨਹੀ ਸੀ ਤੇ ਨਾ ਹੀ ਗੁਰਦਵਾਰਾ ਐਕਟ ਨੂੰ ਅਸਲੀ ਖਾਲਸੇ (ਨਿਹੰਗ ਸਿੰਘਾ) ਨੇ ਕਦੀ ਪਰਵਾਨ ਨਹੀ ਕੀਤਾ । ਕਿਉਂਕਿ ਅਕਾਲੀਆਂ ਵਿੱਚ ਖਾਲਸਾ ਵਿਰੋਧੀ ਧੀਰਮਲੀਏ, ਰਾਮਰਾਈਏ, ਮੀਣੇ ਮਸੰਦਾ ਦੀ ਭਰਮਾਰ ਸੀ ਇਸ ਲਈ ਉਨ੍ਹਾਂ ਨੇ ਅਰਦਾਸ ਵਿੱਚ ਕੇਵਲ ਦਸਾਂ ਗੂਰੂਆਂ ਦਾ ਨਾਮ ਪਰਵਾਨਤ ਕਰਕੇ ਬਾਕੀ ਦੇ ਭਗਤਾਂ,ਭੱਟਾਂ, ਸਿੱਖਾਂ ਤੋਂ ਅੱਲਗ ਕਰ ਦਿੱਤਾ । ਇਹ ਸਨਾਤਨੀ ਸਿੱਖਾਂ ਦੀ ਚਾਲ ਸੀ ਕਿਉਂਕਿ ਉਹ ਭਗਤਾਂ ਨੂੰ ਨੀਚ ਜਾਤੀ ਦੇ ਮੰਨਦੇ ਸਨ ਜਦਕਿ ਗੁਰਮਤਿ ਜਾਤ-ਪਾਤ ਜਾਂ ਊਚ-ਨੀਚ ਦੇ ਖਿਆਲ ਦੀ ਵਿਰੋਧੀ ਹੈ । ਇਹ ਕਾਰਣ ਸੀ ਜਿਸ ਕਰਕੇ ਨਿਹੰਗ ਸਿੰਘਾਂ ਤੇ ਅਕਾਲੀਆਂ ਵਿੱਚ ਹਮੇਸ਼ਾਂ ਮਤਭੇਦ ਰਹੇ ।
ਅੱਜ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਤੇ ਅਕਾਲੀਆਂ ਵਿੱਚ ਫੁੱਟ ਉਜਾਗਰ ਹੈ ਤੇ ਅੰਦਰਖਾਤੇ ਕਬੀਰ ਜੀ ਤੇ ਹੋਰ ਭਗਤਾਂ ਦੇ ਪੈਰੋਕਾਰਾਂ ਦਾ ਅਕਾਲੀਆਂ ਨਾਲੋਂ ਅਲੱਗ ਹੋ ਕੇ ਆਪਣਾ ਵੱਖਰਾ ਗਰੰਥ ਬਣਾ ਲੈਣ ਦਾ ਖਿਆਲ ਪੈਦਾ ਹੋ ਜਾਣ ਦੀ ਪ੍ਰਬਲ ਸ਼ੰਕਾ ਹੈ । ਇਸ ਲਈ ਸਚੁਖੋਜ ਅਕੈਡਮੀ ਦਾ ਸਟੈਂਡ, ਖਾਲਸਾਈ ਸਟੈਂਡ ਹੋਣ ਕਰਕੇ ਅਕਾਲੀਆਂ ਨਾਲੋਂ ਵੱਖਰਾ ਹੈ ।
ਸਿੱਖਾਂ ਨੂੰ ਬਾਕੀ ਭਗਤਾਂ ਜਾਂ ਗੁਰਬਾਣੀ ਦੇ ਰਾਚੇਤਿਆਂ ਤੋਂ ਵੱਖਰਾ ਤੇ ਕਮਜੋਰ ਕਰਕੇ ਸੀਮਤ ਦਾਇਰੇ ਵਿੱਚ ਬੰਦ ਕਰ ਦਿੱਤਾ ਜਾਵੇ, ਇਸ ਚਾਲ ਨੂੰ ਅੱਜ ਸੂਝਵਾਨ ਸਿੱਖਾਂ ਨੇ ਮਹਿਸੂਸ ਕਰ ਲਿਆ ਹੈ ।
ਜਿਸ ਨਜ਼ਰੀਏ ਨਾਲ ਅੱਜ ਅਭੋਲ ਸਿੱਖ "ਪ੍ਰਥਮਿ ਭਗਉਤੀ ਸਿਮਰ ਕੈ" ਨੂੰ ਪੜ੍ਹ ਰਹੇ ਹਨ ਉਹ ਵਿਅਕਤੀ ਪੂਜਾ ਨਾਲ ਜੋੜਨ ਵਾਲਾ ਸਨਾਤਨੀ ਸਿੱਖਾਂ ਦਾ ਨਜ਼ਰਿਆ ਹੈ ਜਿਸਤੋ ਖਾਲਸਾ ਫੋਜ਼ ਸੀਨੇ-ਬਸੀਨੇ ਜਾਣੂ ਰਹੀ ਹੈ । ਜਿਸਦੇ ਸਿੱਟੇ ਵਜੋਂ ਸਿੱਖ ਸੰਗਤ ਦਾ ਰੁੱਖ ਸਮਝ ਕੇ ਸਚੁਖੋਜ ਅਕੈਡਮੀ ਨੇ ਖਾਲਸਾਈ ਸਟੈਂਡ ਇੰਟਰਨੈਟ ਤੇ ਜਾਹਰ ਕਰ ਦਿੱਤਾ ਹੈ ਤੇ ਨਾਲ ਹੀ ਪੂਰੀ ਚੰਡੀ ਦੀ ਵਾਰ, ਪ੍ਰਥਮਿ ਭਗਉਤੀ ਸਿਮਰ ਕੈ ਤੋਂ ਲੈ "ਦੁਰਗਾ ਪਾਠ ਬਣਾਇਆ ਸਭੇ ਪਉੜੀਆ ॥ ਚੰਡੀ ਦੀ ਵਾਰ - ੫੫ - ਸ੍ਰੀ ਦਸਮ ਗ੍ਰੰਥ ਸਾਹਿਬ" ਤੱਕ ਅਰਥਾ ਦਿੱਤੀ ਹੈ ।
ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥
ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥
ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥
ਸਭ ਥਾਈ ਹੋਇ ਸਹਾਇ ॥੧॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ