Showing posts with label ਹੇਮਕੁੰਟ ਦਾ ਕੀ ਅਰਥ ਹੈ ?. Show all posts
Showing posts with label ਹੇਮਕੁੰਟ ਦਾ ਕੀ ਅਰਥ ਹੈ ?. Show all posts

Wednesday, December 19, 2012

Hemkunt Da Kee Arth Hai

ਹੇਮਕੁੰਟ ਦਾ ਕੀ ਅਰਥ ਹੈ ?
ਹਿਰਦਾ ਹੇਮਕੁੰਟ ਹੈ ਭਾਵ ਹਿਵਾ ਘਰ, ਹੇਮ ਦਾ ਅਰਥ ਹੁੰਦਾ ਹੈ ਬਰਫ਼ ਕੁੰਟ ਦਾ ਅਰਥ ਹੁੰਦਾ ਸਰੋਵਰ ਹੈ । ਜਦੋਂ ਹਿਰਦੇ ਵਿੱਚ ਲੋਭ ਲਹਿਰ ਉੱਠਣੀ ਬੰਦ ਹੋ ਜਾਂਦੀ ਹੈ ਤਾਂ ਉਹ ਹਿਰਦਾ ਹੇਮਕੁੰਟ ਹੈ । ਸਿੱਖ ਜਦੋਂ ਸਿੱਖੀ ਨਹੀ ਤਿਆਗਦਾ ਚਾਹੇ ਕੋਈ ਕਿੰਨਾ ਵੀ ਲੋਭ ਕਿਉਂ ਨਾ ਦੇ ਦੇਵੇ । ਆਦਿ ਗਰੰਥ ਵਿੱਚ ਵੀ ਹੇਮਕੁੰਟ ਦੀ ਗੱਲ ਆਈ ਹੈ l ਸਤ ਸੰਤੋਖੀ ਦਾ ਮਨ ਹਿਵਾ ਘਰ ਹੁੰਦਾ ਹੈ ।

ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥
ਮਾਝ  ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ - ਅੰਗ ੧੩੭

ਜਿਸ ਜਗ੍ਹਾ ਤੋਂ ਗੁਰ ਗੋਬਿੰਦ ਸਿੰਘ ਜੀ ਆਏ ਨੇ ਉਥੇ ਤਾਂ ਕਰੋੜਾ ਹੀ ਹਨ ਪਰ ਜੇ ਪਹਾੜ ਵਾਲੇ ਹੇਮਕੁੰਟ ਤੇ ਦੇਖੀਏ ਤਾਂ ਉੱਥੇ ਤਾਂ ਕਰੋੜਾ ਨਹੀ ਹਨ ।

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ ॥੨॥
ਖਾਲਸਾ ਮਹਿਮਾ - ੨ - ਸ੍ਰੀ ਦਸਮ ਗ੍ਰੰਥ ਸਾਹਿਬ