Saturday, September 14, 2013

Charitar 002


ਦੋਹਰਾ ॥
ਚਿਤ੍ਰਵਤੀ ਨਗਰੀ ਬਿਖੈ ਚਿਤ੍ਰ ਸਿੰਘ ਨ੍ਰਿਪ ਏਕ ॥
ਤੇ ਕੇ ਗ੍ਰਿਹ ਸੰਪਤਿ ਘਨੀ ਰਥ ਗਜ ਬਾਜ ਅਨੇਕ ॥੧॥
ਚਰਿਤ੍ਰ ੨ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।


01-Charitar 002 38.7 MB 

02-Charitar 002 42.7 MB 

03-Charitar 002 44.8 MB 

ਦੋਹਰਾ ॥

ਚਿਤ੍ਰਵਤੀ ਨਗਰੀ ਬਿਖੈ ਚਿਤ੍ਰ ਸਿੰਘ ਨ੍ਰਿਪ ਏਕ ॥
 ਤੇ ਕੇ ਗ੍ਰਿਹ ਸੰਪਤਿ ਘਨੀ ਰਥ ਗਜ ਬਾਜ ਅਨੇਕ ॥੧॥
ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਿਯੋ ਸੁਧਾਰਿ ॥
 ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਪੁਰ ਨਾਰਿ ॥੨॥
ਏਕ ਅਪਸਰਾ ਇੰਦ੍ਰ ਕੇ ਜਾਤ ਸਿੰਗਾਰ ਬਨਾਇ ॥
 ਨਿਰਖ ਰਾਇ ਅਟਕਤਿ ਭਈ ਕੰਜ ਭਵਰ ਕੇ ਭਾਇ ॥੩॥

ਅੜਿਲ ॥
ਰਹੀ ਅਪਸਰਾ ਰੀਝਿ ਰੂਪ ਲਖਿ ਰਾਇ ਕੋ ॥
 ਪਠੀ ਦੂਤਿਕਾ ਛਲ ਕਰਿ ਮਿਲਨ ਉਪਾਇ ਕੋ ॥
ਬਿਨੁ ਪ੍ਰੀਤਮ ਕੇ ਮਿਲੇ ਹਲਾਹਲ ਪੀਵਹੋ ॥
 ਹੋ ਮਾਰਿ ਕਟਾਰੀ ਮਰਿਹੋ ਘਰੀ ਨ ਜੀਵਹੋ ॥੪॥

ਦੋਹਰਾ ॥

ਤਾਹਿ ਦੂਤਿਕਾ ਰਾਇ ਸੋ ਭੇਦ ਕਹ੍ਯੋ ਸਮੁਝਾਇ ॥
 ਬਰੀ ਰਾਇ ਸੁਖ ਪਾਇ ਮਨ ਦੁੰਦਭਿ ਢੋਲ ਬਜਾਇ ॥੫॥
ਏਕ ਪੁਤ੍ਰ ਤਾ ਤੇ ਭਯੋ ਅਮਿਤ ਰੂਪ ਕੀ ਖਾਨਿ ॥
 ਮਹਾ ਰੁਦ੍ਰ ਹੂੰ ਰਿਸਿ ਕਰੇ ਕਾਮਦੇਵ ਪਹਿਚਾਨਿ ॥੬॥
ਬਹੁਤ ਬਰਸਿ ਸੰਗ ਅਪਸਰਾ ਭੂਪਤਿ ਮਾਨੇ ਭੋਗ ॥
 ਬਹੁਰਿ ਅਪਸਰਾ ਇੰਦ੍ਰ ਕੇ ਜਾਤ ਭਈ ਉਡਿ ਲੋਗ ॥੭॥
ਤਿਹ ਬਿਨੁ ਭੂਤਤਿ ਦੁਖਿਤ ਹ੍ਵੈ ਮੰਤ੍ਰੀ ਲਏ ਬੁਲਾਇ ॥
 ਚਿਤ੍ਰ ਚਿਤ੍ਰਿ ਤਾ ਕੋ ਤੁਰਿਤ ਦੇਸਨ ਦਯੋ ਪਠਾਇ ॥੮॥
ਖੋਜਤ ਓਡਛ ਨਾਥ ਕੇ ਲਹੀ ਕੰਨਿਕਾ ਏਕ ॥
 ਰੂਪ ਸਕਲ ਸਮ ਅਪਸਰਾ ਤਾ ਤੇ ਗੁਨਨ ਬਿਸੇਖ ॥੯॥

ਚੌਪਈ ॥
ਸੁਨਤ ਬਚਨ ਨ੍ਰਿਪ ਸੈਨ ਬੁਲਾਯੋ ॥ ਭਾਤਿ ਭਾਤਿ ਸੋ ਦਰਬੁ ਲੁਟਾਯੋ ॥
ਸਾਜੇ ਸਸਤ੍ਰ ਕੌਚ ਤਨ ਧਾਰੇ ॥ ਸਹਰ ਓਡਛਾ ਓਰ ਸਿਧਾਰੇ ॥੧੦॥
ਭੇਵ ਸੁਨਤ ਉਨਹੂੰ ਦਲ ਜੋਰਿਯੋ ॥ ਭਾਤਿ ਭਾਤਿ ਭਏ ਸੈਨ ਨਿਹੋਰਿਯੋ ॥
ਰਨ ਛਤ੍ਰਿਨ ਕੋ ਆਇਸੁ ਦੀਨੋ ॥ ਆਪੁਨ ਜੁਧ ਹੇਤ ਮਨੁ ਕੀਨੋ ॥੧੧॥

ਦੋਹਰਾ ॥
ਭਾਤਿ ਭਾਤਿ ਮਾਰੂ ਬਜੇ ਮੰਡੇ ਸੁਭਟ ਰਨ ਆਇ ॥
 ਅਮਿਤ ਬਾਨ ਬਰਛਾ ਭਏ ਰਹਤ ਪਵਨ ਉਰਝਾਇ ॥੧੨॥

ਭੁਜੰਗ ਛੰਦ ॥
ਬਧੇ ਬਾਢਵਾਰੀ ਮਹਾ ਬੀਰ ਬਾਂਕੇ ॥ ਕਛੈ ਕਾਛਨੀ ਤੇ ਸਭੈ ਹੀ ਨਿਸਾਂਕੇ ॥
ਧਏ ਸਾਮੁਹੇ ਵੈ ਹਠੀ ਜੁਧ ਜਾਰੇ ॥ ਹਟੈ ਨ ਹਠੀਲੇ ਕਹੂੰ ਐਠਿਯਾਰੇ ॥੧੩॥

ਦੋਹਰਾ ॥
ਹਨਿਵਤਿ ਸਿੰਘ ਆਗੇ ਕਿਯੋ ਅਮਿਤ ਸੈਨ ਦੈ ਸਾਥ ॥
 ਚਿਤ੍ਰ ਸਿੰਘ ਪਾਛੇ ਰਹਿਯੋ ਗਹੈ ਬਰਛਿਯਾ ਹਾਥ ॥੧੪॥

ਸਵੈਯਾ ॥
ਹਾਕਿ ਹਜਾਰ ਹਿਮਾਲਯ ਸੋ ਹਲ ਕਾਹਨਿ ਕੈ ਹਠਵਾਰਨ ਹੂੰਕੇ ॥
 ਹਿੰਮਤਿ ਬਾਧਿ ਹਿਰੌਲਹਿ ਲੌ ਕਰ ਲੈ ਹਥਿਆਰ ਹਹਾ ਕਹਿ ਢੂਕੇ ॥
ਹਾਲਿ ਉਠਿਯੋ ਗਿਰ ਹੇਮ ਹਲਾਚਲ ਹੇਰਤ ਲੋਗ ਹਰੀ ਹਰ ਜੂ ਕੇ ॥
 ਹਾਰਿ ਗਿਰੇ ਬਿਨੁ ਹਾਰੇ ਰਹੇ ਅਰੁ ਹਾਥ ਲਗੇ ਅਰਿ ਹਾਸੀ ਹਨੂੰ ਕੇ ॥੧੫॥
ਠਾਢੇ ਜਹਾ ਸਰਦਾਰ ਬਡੇ ਕੁਪਿ ਕੌਚ ਕ੍ਰਿਪਾਨ ਕਸੇ ਪਠਨੇਟੇ ॥
 ਆਨਿ ਪਰੇ ਹਠ ਠਾਨਿ ਤਹੀ ਸਿਰਦਾਰਨ ਤੇਟਿ ਬਰੰਗਨਿ ਭੇਟੇ ॥
ਭਾਰੀ ਭਿਰੇ ਰਨ ਮੈ ਤਬ ਲੌ ਜਬ ਲੌ ਨਹਿ ਸਾਰ ਕੀ ਧਾਰ ਲਪੇਟੇ ॥
 ਸਤ੍ਰੁ ਕੀ ਸੈਨ ਤਰੰਗਨਿ ਤੁਲਿ ਹ੍ਵੈ ਤਾ ਮੈ ਤਰੰਗ ਤਰੇ ਖਤਿਰੇਟੇ ॥੧੬॥

ਦੋਹਰਾ ॥
ਮਾਰਿ ਓਡਛਾ ਰਾਇ ਕੋ ਲਈ ਸੁਤਾ ਤਿਹ ਜੀਤਿ ॥
 ਬਰੀ ਰਾਇ ਸੁਖ ਪਾਇ ਮਨ ਮਾਨਿ ਸਾਸਤ੍ਰ ਕੀ ਰੀਤਿ ॥੧੭॥
ਓਡਛੇਸ ਜਾ ਕੀ ਹਿਤੂ ਚਿਤ੍ਰਮਤੀ ਤਿਹ ਨਾਮ ॥
 ਹਨਿਵਤਿ ਸਿੰਘਹਿ ਸੋ ਰਹੈ ਚਿਤਵਤ ਆਠੋ ਜਾਮ ॥੧੮॥
ਪੜਨ ਹੇਤੁ ਤਾ ਕੌ ਨ੍ਰਿਪਤਿ ਸੌਪ੍ਯੋ ਦਿਜ ਗ੍ਰਿਹ ਮਾਹਿ ॥
 ਏਕ ਮਾਸ ਤਾ ਸੌ ਕਹਿਯੋ ਦਿਜਬਰ ਬੋਲ੍ਯਹੁ ਨਾਹਿ ॥੧੯॥

ਚੌਪਈ ॥
ਰਾਜੇ ਨਿਜੁ ਸੁਤ ਨਿਕਟ ਬੁਲਾਯੋ ॥
 ਦਿਜਬਰ ਤਾਹਿ ਸੰਗ ਲੈ ਆਯੋ ॥
ਪੜੋ ਪੜ੍ਯੋ ਗੁਨ ਛਿਤਪਤਿ ਕਹਿਯੋ ॥
 ਸੁਨ ਸੁਅ ਬਚਨ ਮੋਨਿ ਹ੍ਵੈ ਰਹਿਯੋ ॥੨੦॥

ਦੋਹਰਾ ॥
ਲੈ ਤਾ ਕੋ ਰਾਜੈ ਕਿਯਾ ਅਪਨੇ ਧਾਮ ਪਯਾਨ ॥
 ਸਖੀ ਸਹਸ ਠਾਢੀ ਜਹਾ ਸੁੰਦਰਿ ਪਰੀ ਸਮਾਨ ॥੨੧॥
ਬੋਲਤ ਸੁਤ ਮੁਖ ਤੇ ਨਹੀ ਯੌ ਨ੍ਰਿਪ ਕਹਿਯੋ ਸੁਨਾਇ ॥
 ਚਿਤ੍ਰਪਤੀ ਤਿਹ ਲੈ ਗਈ ਅਪੁਨੇ ਸਦਨ ਲਵਾਇ ॥੨੨॥

ਅੜਿਲ ॥
ਚੋਰ ਚਤੁਰਿ ਚਿਤ ਲਯੋ ਕਹੋ ਕਸ ਕੀਜੀਐ ॥
 ਕਾਢਿ ਕਰਿਜਵਾ ਅਪਨ ਲਲਾ ਕੌ ਦੀਜੀਐ ॥
ਜੰਤ੍ਰ ਮੰਤ੍ਰ ਜੌ ਕੀਨੇ ਪੀਅਹਿ ਰਿਝਾਈਐ ॥
 ਹੋ ਤਦਿਨ ਘਰੀ ਕੇ ਸਖੀ ਸਹਿਤ ਬਲਿ ਜਾਈਐ ॥੨੩॥

ਦੋਹਰਾ ॥
ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ ॥
 ਮੋ ਮਨ ਕੋ ਮੋਹਤ ਸਦਾ ਮਿਤ੍ਰ ਤਿਹਾਰੇ ਨੈਨ ॥੨੪॥

ਸਵੈਯਾ ॥
ਬਾਨ ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ ॥
 ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥
ਸੋ ਨ ਕਰੈ ਕਛੁ ਚਾਰੁ ਚਿਤੈਬੇ ਕੋ ਖਾਇ ਗਿਰੀ ਮਨ ਮੈਨ ਤਵਾਰੋ ॥
 ਕੋਟਿ ਉਪਾਇ ਰਹੀ ਕੈ ਦਯਾ ਕੀ ਸੋ ਕੈਸੇ ਹੂੰ ਭੀਜਤ ਭਯੋ ਨ ਐਠ੍ਯਾਰੋ ॥੨੫॥

ਦੋਹਰਾ ॥
ਚਿਤ ਚੇਟਕ ਸੋ ਚੁਭਿ ਗਯੋ ਚਮਕਿ ਚਕ੍ਰਿਤ ਭਯੋ ਅੰਗ ॥
 ਚੋਰਿ ਚਤੁਰ ਚਿਤ ਲੈ ਗਯੋ ਚਪਲ ਚਖਨ ਕੇ ਸੰਗ ॥੨੬॥
ਚੇਰਿ ਰੂਪ ਤੁਹਿ ਬਸਿ ਭਈ ਗਹੌ ਕਵਨ ਕੀ ਓਟ ॥
 ਮਛਰੀ ਜ੍ਯੋ ਤਰਫੈ ਪਰੀ ਚੁਭੀ ਚਖਨ ਕੀ ਚੋਟ ॥੨੭॥

ਚੌਪਈ ॥
ਵਾ ਕੀ ਕਹੀ ਨ ਨ੍ਰਿਪ ਸੁਤ ਮਾਨੀ ॥ ਚਿਤ੍ਰਮਤੀ ਤਬ ਭਈ ਖਿਸਾਨੀ ॥
ਚਿਤ੍ਰ ਸਿੰਘ ਪੈ ਜਾਇ ਪੁਕਾਰੋ ॥ ਬਡੋ ਦੁਸਟ ਇਹ ਪੁਤ੍ਰ ਤੁਹਾਰੋ ॥੨੮॥

ਦੋਹਰਾ ॥
ਫਾਰਿ ਚੀਰ ਕਰ ਆਪਨੇ ਮੁਖ ਨਖ ਘਾਇ ਲਗਾਇ ॥
 ਰਾਜਾ ਕੋ ਰੋਖਿਤ ਕਿਯੌ ਤਨ ਕੋ ਚਿਹਨ ਦਿਖਾਇ ॥੨੯॥

ਚੌਪਈ ॥

ਬਚਨ ਸੁਨਤ ਕ੍ਰੁਧਿਤ ਨ੍ਰਿਪ ਭਯੋ ॥ ਮਾਰਨ ਹੇਤ ਸੁਤਹਿ ਲੈ ਗਯੋ ॥
ਮੰਤ੍ਰਿਨ ਆਨਿ ਰਾਵ ਸਮੁਝਾਯੋ ॥ ਤ੍ਰਿਯਾ ਚਰਿਤ੍ਰ ਨ ਕਿਨਹੂੰ ਪਾਯੋ ॥੩੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ
 ਦੁਤਿਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨॥੭੮॥ਅਫਜੂੰ॥No comments: