Saturday, September 22, 2012

Author of Dasam Bani ?

ਕੁਝ ਪੰਥ ਵਿਰੋਧੀ ਤਾਕਤਾਂ ਦਸਮ ਬਾਣੀ ਵਿੱਚ ਵਰਤੇ ਤਖਲੁਸ ਕਬਿ ਰਾਮ, ਕਬਿ ਸਯਾਮ ,ਤੇ ਇਹ ਸ਼ੰਕਾ ਕਰਦੇ ਹਨ ਕੀ ਇਹ ਦਸਮ ਗ੍ਰੰਥ ਸਾਹਿਬ ਇਨ੍ਹਾ ਅਗਿਆਤ ਕਵੀਆਂ ਨੇ ਲਿਖਿਆ ਹੈ ।

ਕਬਿ ਰਾਮ ਭਨੇ ਨਹੀ ਜਾਤ ਗਨੇ ਕਿਤਨੇ ਬਰਬਾਨ ਕਮਾਨ ਧਰੇ ॥੧੧੫੯॥
ਕਬਿ ਸਯਾਮ ਭਨੇ ਸੰਗ ਲਾਜ ਕੇ ਆਜ ਭਏ ਦੋਊ ਨੈਨ ਬਟਾ ਨਟ ਕੇ ॥੧੯੭੯॥

ਇਹ ਹੀ ਨਹੀਂ ਦਸਮ ਬਾਣੀ ਵਿਚ ਵਰਤੇ "ਸੂਮ" ਲਫਜ਼ ਨੂੰ ਵੀ "ਕਵੀ ਸੂਮ" ਵਜੋਂ ਪ੍ਰਚਾਰਿਆ ਜਾਂਦਾ ਹੈ ।



ਸੁਨੈ ਸੂਮ ਸੋਫੀ ਲਰੈ ਜੁਧ ਗਾਢੈ ॥
ਚੰਡੀ ਚਰਿਤ੍ਰ ੨ ਅ. ੮ -੨੬੦ - ਸ੍ਰੀ ਦਸਮ ਗ੍ਰੰਥ ਸਾਹਿਬ


ਆਓ ਇਸ ਵਿਸ਼ੇ ਤੇ ਗੁਰਮਤਿ ਗਿਆਨ ਪ੍ਰਾਪਤ ਕਰੀਏ ਜੀ ।

ਦਸਮ ਬਾਣੀ ਵਿੱਚ ਸੂਮ ਦਾ ਕੀ ਭਾਵ ਹੈ ?



* ਸੂਮ ਲਫਜ਼ ਦਾ ਕਿਸੀ ਕਵੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਇੱਕ ਵਿਦਵਾਨ ਦੀ ਮਨਮਤਿ ਦਾ ਫੁਰਨਾ ਹੈ  ।

ਦਸਮ ਬਾਣੀ ਵਿੱਚ ਰਾਮ - ਸ਼ਿਆਮ ਤਖਲੁਸ ਦਾ ਕੀ ਭਾਵ ਹੈ ?


* ਇਸ ਕਲਿਪ  ਨੂੰ ਸੁਣ ਕੇ ਇਹ ਪਤਾ ਚੱਲਦਾ ਹੈ ਕਿ ਦਸਮ ਪਾਤਸ਼ਾਹ ਨੇ ਇੱਕ-ਇੱਕ ਛੰਦ ਵਿੱਚ ਰਾਮ-ਸ਼ਿਆਮ ਇਕੱਠਾ ਵਰਤਿਆ ਹੈ (ਅਥ ਚੋਬਿਸ ਅਵਤਾਰ ਕਥੰਨ) । ਇਸ ਕਰਕੇ ਇਹ ਦੋ ਵਖਰੇ ਕਵੀ ਨਹੀਂ ਹਨ । ਇੱਕੋ ਹੀ ਕਵੀ ਹੈ । ਜਿਸ ਨੇ ਆਪਣੀ ਕਥਾ ਲਿਖੀ ਹੈ, ਜਿਸ ਦਾ ਜਨਮ ਪਟਨਾ ਸ਼ਹਰ ਹੋਇਆ ਹੈ ਜਿਸ ਦੇ ਪਿਤਾ ਨੇ ਠੀਕਰਾ ਦਿੱਲੀ ਭੰਨਿਆ  ਸੀ । ਜਿਸ ਨੇ ਭੰਗਾਣੀ ਦੀ ਜੰਗ ਲੜੀ ਹੈ ।

No comments: