ਗੁਰਮੁਖਿ ਭਾਸ਼ਾ ਅਨੁਸਾਰ ਭਗਵਾਨ
ਸਨਾਤਨੀ ਵਿਚਾਰਧਾਰਾ ਅਨੁਸਾਰ ਵਿਅਕਤੀ ਨੂੰ ਹੀ ਭਗਵਾਨ ਮੰਨਿਆ ਗਿਆ ਹੈ । ਜਿਵੇ ਰਾਮਚੰਦਰ ਜੀ ਅਤੇ ਕ੍ਰਿਸ਼ਨ ਜੀ ਨੂੰ ਭਗਵਾਨ ਵਜੋਂ ਪਰਚਾਰਿਆ ਜਾਂਦਾ ਹੈ ਇਸੇ ਲਈ ਇਨ੍ਹਾਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ । ਕਿਸੀ ਮਹਾਨ ਆਤਮਾ ਦਾ ਆਦਰ ਸਤਿਕਾਰ ਕਰਨਾ ਜਾਇਜ਼ ਹੀ ਹੈ ਪਰ ਆਤਮਾ ਦਾ ਤਾਂ ਕੋਈ ਰੰਗ, ਰੂਪ, ਰੇਖ ਹੁੰਦਾ ਹੀ ਨਹੀਂ ਇਸ ਕਰਕੇ ਉਸਦੀ ਮੂਰਤੀ ਕਿਵੇਂ ਬਣਾਈ ਜਾ ਸਕਦੀ ਹੈ ? ਮੂਰਤੀ ਤਾਂ ਅਸੀਂ ਉਸ ਸਰੀਰ ਦੀ ਬਣਾ ਲਈ ਜਿਸ ਸਰੀਰ ਨੂੰ ਧਾਰਨ ਕਰਕੇ ਉਸ ਪਵਿੱਤਰ ਆਤਮਾ ਨੇ ਪਰਮ-ਆਤਮਾ ਤੱਕ ਦਾ ਸਫਰ ਤਹਿ ਕੀਤਾ । ਇਸ ਪਰਮ-ਆਤਮਾ ਨੂੰ ਪਰਮੇਸ਼ਰ ਮੰਨ ਲੈਣਾ ਹੀ ਬਹੁਤ ਵੱਡੀ ਭੁਲ ਹੈ । ਇਸ ਭੁਲ ਦਾ ਸੁਧਾਰ ਹੀ ਗੁਰਬਾਣੀ ਕਰ ਰਹੀ ਹੈ । ਇਸੇ ਲਈ ਗੁਰਮਤਿ ਅਨੁਸਾਰ ਮੂਰਤੀ ਪੂਜਾ ਮਨ੍ਹਾ ਹੈ ।
- ਧਰਮ ਸਿੰਘ ਨਿਹੰਗ ਸਿੰਘ -

ਜਿਹੜੇ ਸਿੱਖ ਵਿਦਵਾਨ, ਪਰਮ-ਆਤਮਾ ਤੇ ਪਰਮੇਸ਼ਰ ਵਿੱਚਲਾ ਫਰਕ ਨਹੀਂ ਜਾਣਦੇ ਓਨ੍ਹਾਂ ਨੂੰ ਗੁਰਬਾਣੀ ਦੀ ਸਮਝ ਕਿਵੇਂ ਆਵੇ ? ਗੁਰਬਾਣੀ ਅੰਦਰ ਪਰਮਾਤਮਾ ਸ਼ਬਦ ਦੀ ਵਰਤੋਂ ਕੀਤੀ ਹੀ ਨਹੀਂ ਗਈ, ਪਰ ਜੋ ਸ੍ਰਿਸਟੀ ਦਾ ਕਰਤਾ ਤੇ ਹਰਤਾ (ਮਾਰਨ ਵਾਲਾ) ਹੈ ਉਸਨੂੰ ਪਰਮੇਸ਼ਰ ਆਖਿਆ ਗਿਆ ਹੈ । ਇਹ ਨੁਕਤਾ ਹੀ ਸਨਾਤਨੀ ਮਤਿ ਤੋਂ ਗੁਰਮਤਿ ਨੂੰ ਨਿਆਰਾ ਕਰਦਾ ਹੈ । ਦਸਮ ਗਰੰਥ ਅੰਦਰ ਰਾਮਾ ਅਵਤਾਰ ਤੇ ਕ੍ਰਿਸ਼ਨ ਅਵਤਾਰ ਦੇ ਪ੍ਰਸੰਗਾ ਅੰਦਰ ਰਾਮ ਤੇ ਕ੍ਰਿਸ਼ਨ ਨੂੰ ਭਗਵਾਨ ਤਾਂ ਲਿਖਿਆ ਹੋਇਆ ਹੈ ਪਰ ਪਰਮੇਸ਼ਰ ਨਹੀਂ ਮੰਨਿਆ ਹੋਇਆ, ਕਿਓਂਕਿ ਪਰਮੇਸ਼ਰ ਅਕਾਲ ਪੁਰਖ ਹੈ ਜਦਕਿ ਭਗਵਾਨ ਕਾਲ ਵਸ ਹੁੰਦਾ ਹੈ ।
ਦਸਮ ਬਾਣੀ ਅਨੁਸਾਰ :-
ਦਸਮ ਬਾਣੀ ਅਨੁਸਾਰ :-
ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ ॥
ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ ॥
ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜਛ ਭੁਜੰਗ ਦਿਸਾ ਬਿਦਿਸਾ ਹੈ ॥
ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥
ਬਚਿਤ੍ਰ ਨਾਟਕ ਅ. ੧ - ੮੪ - ਸ੍ਰੀ ਦਸਮ ਗ੍ਰੰਥ ਸਾਹਿਬ
ਸੰਸਾਰੀ ਲੋਕ ਜਿਸਨੂੰ ਭਗਵਾਨ ਮੰਨਦੇ ਹਨ ਉਹ ਤਾਂ ਕਾਲ ਵਸ (ਜੰਮਣ-ਮਰਨ ਅੰਦਰ) ਹੈ । ਬ੍ਰਹਮਾ, ਸਿਵ ਤੇ ਜੋਗੀ ਸਾਰੇ ਕਾਲ ਵਸ ਨੇ । ਸੁਰਾ ਅਸੁਰ (ਦੇਵ ਤੇ ਅਦੇਵ, ਸੁਰਾਸੁਰ) ਰਾਗੀ (ਗੰਧ੍ਰਬ) ਇੰਦਰ ਦੇ ਅਖਾੜੇ ਵਿੱਚ ਦੇਵਤਿਆਂ ਦੇ ਗੁਣ ਗਾਇਣ ਕਰਨ ਵਾਲੇ (ਜਛ), ਸ਼ਿਵ (ਮਹਾਂਦੇਵ) ਦੀ ਸੋਭਾ ਕਰਨ ਵਾਲੇ (ਭੁਜੰਗ) ਜਿੰਨੇ ਵੀ ਦੇਸਾ-ਬਿਦੇਸਾ (ਦਿਸਾ ਬਿਦਿਸਾ) ਵਿੱਚ ਘੁੰਮ ਰਹੇ ਹਨ । ਹੋਰ ਜਿੰਨੇ ਵੀ ਜੀਵ ਦੂਸਰੇ ਜੀਵਾਂ ਦਾ ਕਾਲ ਰੂਪ ਹਨ ਭਾਵ ਉਨ੍ਹਾਂ ਨੂੰ ਮਾਰਨ ਵਾਲੇ ਜਾਂ ਖਾਣ ਵਾਲੇ ਹਨ ਉਹ ਸਾਰੇ ਖੁਦ ਵੀ ਜੰਮਣ-ਮਰਨ ਵਿੱਚ ਹਨ । ਕੇਵਲ ਪਰਮੇਸ਼ਰ (ਅਕਾਲ ਪੁਰਖ) ਹੀ ਸਭ ਦਾ ਕਾਲ ਰੂਪ ਹੈ ।
No comments:
Post a Comment