ਜਿਹੜੇ ਲੋਗ, ਇਹ ਕਹਿੰਦੇ ਹਨ ਕਿ ਦਸਮ ਗਰੰਥ ਦੀ ਵਿਚਾਰਧਾਰਾ, ਆਦਿ ਗਰੰਥ ਦੀ ਵਿਚਾਰਧਾਰਾ ਅਨੁਸਾਰ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਓਨ੍ਹਾਂ ਨੂੰ, ਆਦਿ ਗਰੰਥ ਦੀ ਵਿਚਾਰਧਾਰਾ ਨੂੰ ਸੰਗਤ ਨੂੰ ਸਮਝਾਣਾ ਪਵੇਗਾ ਕਿਓਂਕਿ ਸੰਗਤ ਦਸਮ ਗਰੰਥ ਨੂੰ ਦਸਮ ਪਾਤਸ਼ਾਹ ਦੀ ਕ੍ਰਿਤ ਮੰਨਦੀ ਹੈ ਅਤੇ ਕਿਸੀ ਜਗ੍ਹਾ ਵੀ ਦਸਮ ਗਰੰਥ ਦੀ ਵਿਚਾਰਧਾਰਾ ਗੁਰਮਤਿ ਦਾ ਵਿਰੋਧ ਨਹੀ ਕਰਦੀ ।
ਅਸਲ ਮਸਲਾ ਇਹ ਹੈ ਕਿ ਅੱਜ ਜੋ ਗੁਰਮਤਿ ਦਾ ਪਰਚਾਰ, ਪਿੱਛਲੇ ਟੀਕਿਆਂ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ ਓਹੋ ਹੀ ਗੁਰਮਤਿ ਨਹੀ ਹੈ ।
ਇਸੇ ਲਈ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪਿੱਛਲੇ ਸਾਰੇ ਟੀਕਿਆਂ ਨੂੰ ਗੁਰਮਤਿ ਵਿਰੋਧੀ ਮੰਨ ਕੇ ਰੱਦ ਕਰ ਦਿੱਤਾ ਸੀ । ਗੁਰਬਾਣੀ ਦਾ ਨਵਾਂ ਟੀਕਾ (ਵਿਆਖਿਆ), ਜੋ ਕਿ ਗੁਰਬਾਣੀ ਦੀ ਸਹੀ ਭਾਵਨਾ (ਗੁਰਮਤਿ) ਨੂੰ ਪ੍ਰਗਟ ਕਰ ਦੇਵੇ ਦੀ, ਜਰੂਰਤ ਹੈ । ਦਸਮ ਗਰੰਥ ਦਾ ਵਿਰੋਧ ਕਰਨ ਵਾਲਿਆਂ ਅੱਗੇ ਸਾਡੀ ਸਨਿਮਰ ਬੇਨਤੀ ਹੈ ਕਿ ਪਹਿਲਾਂ ਓਹੋ ਆਦਿ ਗਰੰਥ ਦਾ ਸਹੀ ਅਰਥਾਂ ਵਿੱਚ ਨਵਾਂ ਟੀਕਾ ਸੰਗਤ ਅੱਗੇ ਪੇਸ਼ ਕਰਨ ਤਦ ਉਪਰੰਤ ਹੀ ਸੰਗਤ ਓਨ੍ਹਾਂ ਦੀ ਦਸਮ ਗਰੰਥ ਖਿਲਾਫ਼ ਕਿਸੀ ਟਿੱਪਣੀ ਵੱਲ ਧਿਆਨ ਦੇ ਸਕਦੀ ਹੈ ।
- ਧਰਮ ਸਿੰਘ ਨਿਹੰਗ ਸਿੰਘ -
No comments:
Post a Comment