Thursday, July 21, 2016

Sri Dasam Granth Te Shaiv Mati

ਸ਼ੈਵ ਮਤਿ ਭਾਵ ਮਹਾਦੇਵ (ਸ਼ਿਵਜੀ) ਦੀ ਉਪਾਸਨਾ ਕਰਨ ਵਾਲਾ ਹਿੰਦੂਆਂ ਦਾ ਇਕ ਸੰਪਰਦਾ ਹੈ । ਇਨ੍ਹਾਂ ਦੇ ਉਪਾਸਕਾਂ ਨੂੰ ਸ਼ੈਵ ਕਹਿੰਦੇ ਹਨ । ਨਾਥ, ਯੋਗੀ, ਸਿਧ, ਅਘੋਰੀ, ਨਾਂਗੇ ਬਾਬੇ, ਉਦਾਸੀ ਆਦਿਕ ਇਨ੍ਹਾਂ ਵਿਚੋਂ ਹੀ ਹਨ । ਇਹ ਮਹਾਦੇਵ ਦੇ ਪੂਜਕ ਹਨ। ਜਟਾ ਰਖਦੇ ਹਨ, ਯੋਗਾ ਕਰਦੇ ਹਨ । ਸ੍ਰੀ ਦਸਮ ਵਿਰੋਧੀਆਂ ਦਾ ਮਨੰਣਾ ਹੈ ਕਿ ਸ੍ਰੀ ਦਸਮ ਗ੍ਰੰਥ ਮਹਾਦੇਵ ਪੂਜਾ ਦੀ ਪੜ੍ਹੋੜਤਾ ਕਰਦਾ ਹੈ । 
                              ਸ੍ਰੀ ਦਸਮ ਗ੍ਰੰਥ ਵਿੱਚ ਕਈ ਸੌ ਪੰਕਤੀਆਂ ਆਇਆਂ ਹਨ ਜੋ ਮਹਾਦੇਵ ਜਿਨ੍ਹਾਂ ਨੂੰ ਇਹ ਸ਼ਿਵ ਮਨੰਦੇ ਹਨ, ਮਹੇਸ਼ ਵੀ ਕਹਿੰਦੇ ਹਨ, ਰੁਦ੍ਰ ਵੀ ਕਹਿੰਦੇ ਹਨ, ਉਮਾਪਤੀ ਵੀ ਕਹਿੰਦੇ ਹਨ; ਦੀ ਨਿਖੇਦੀ ਕਰਦੀਆਂ ਹਨ, ਅਤੇ ਉਨ੍ਹਾਂ ਨੂੰ ਪਰਮੇਸ਼ਰ ਮਨੰਣ ਤੋਂ ਵਰਜਦੀਆਂ ਹਨ। 

ਇਹ ਪੰਕਤੀਆਂ ਪੜ੍ਹੌ ਤੇ ਆਪ ਵਿਚਾਰੋ ਕਿ ਇਹ ਸਭ ਕੋਈ ਪੰਡਿਤ ਲਿਖ ਸਕਦਾ ਹੈ, ਸ਼ਿਵ ਨੂੰ ਯਾ ਉਸ ਦੀ ਪਤਨੀ ਨੂੰ ਮਨੰਣ ਵਾਲਾ ਇਹ ਸਭ ਕਿਆ ਲਿੱਖ ਸਕਦਾ ਹੈ ?

ਬ੍ਰਹਮਾ ਰੁਦ੍ਰ ਉਪਾਇ ਖਪਾਏ ॥ - ਅਕਾਲ ਉਸਤਤਿ
----
ਬ੍ਰਹਮ ਮਹੇਸਰ ਬਿਸਨ ਸਚੀਪਿਤ ਅੰਤ ਫਸੇ ਜਮ ਫਾਸਿ ਪਰੈਂਗੇ ॥ - ਤ੍ਵਪ੍ਰਸਾਦਿ ਸਵਈਏ
----
ਏਕ ਸਿਵ ਭਏ ਏਕ ਗਏ ਏਕ ਫੇਰ ਭਏ - ਅਕਾਲ ਉਸਤਤਿ
----
ਮਹਾਦੇਵ ਅਚੁੱਤ ਕਹਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ ॥ 
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥ - ਅਕਾਲ ਉਸਤਤਿ
----
ਬੇਦ ਭੇਵ ਨ ਪਾਵਨੀ ਸਿਵ ਰੁਦ੍ਰ ਅਉ ਮੁਖਚਾਰ ॥ - ਅਕਾਲ ਉਸਤਤਿ
----
ਕਈ ਕੋਟਿ ਇੰਦ੍ਰ ਜਿਹ ਪਾਨਿਹਾਰ ॥ ਕਈ ਕੋਟ ਰੁਦ੍ਰ ਜੁਗੀਆ ਦੁਆਰ ॥ - ਅਕਾਲ ਉਸਤਤਿ
----
ਪਾਇ ਸਕੈ ਨਹੀ ਪਾਰ ਉਮਾਪਿਤ ਸਿੱਧ ਸਨਾਥ ਸਨੰਤਨ ਧਿਆਇਓ ॥ - ਅਕਾਲ ਉਸਤਤਿ

ਜੇ ਇਹ ਲਫਜ਼ ਸ਼ਿਵਜੀ ਯਾ ਪਾਰਬਤੀ ਹੁੰਦਾ ਤਾਂ ਇਨ੍ਹਾਂ ਦੀ ਦਸਮ ਗ੍ਰੰਥ ਵਿੱਚ ਕਦੀ ਵੀ ਇਨ੍ਹਾਂ ਦੀ ਨਿਖੇਦੀ ਨਾ ਕੀਤੀ ਹੁੰਦੀ ਫਿਰ ਤਾਂ ਹਰ-ਹਰ ਮਹਾਦੇਵ ਤੇ ਜਟਾ ਸੀਸ ਧਾਰਨ ਦੀ ਪੜ੍ਹੋੜਤਾ ਹੁੰਦੀ ।

No comments: