ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖਸਟਮੋ ਚਰਿਤ੍ਰ
ਦੋਹਰਾ ॥
ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ ॥
ਭੋਰ ਹੋਤ ਮੰਤ੍ਰੀ ਸਹਿਤ ਬਹੁਰੋ ਲਿਯੌ ਬੁਲਾਇ ॥੧॥
ਚਰਿਤ੍ਰ ੬ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ
ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ
ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।
Charitar 006 48.1 MB
ਦੋਹਰਾ ॥
ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ ॥
ਭੋਰ ਹੋਤ ਮੰਤ੍ਰੀ ਸਹਿਤ ਬਹੁਰੋ ਲਿਯੌ ਬੁਲਾਇ ॥੧॥
ਪੁਨਿ ਮੰਤ੍ਰੀ ਐਸੇ ਕਹੀ ਏਕ ਤ੍ਰਿਯਾ ਕੀ ਬਾਤ ॥
ਸੋ ਸੁਨਿ ਨ੍ਰਿਪ ਰੀਝਤ ਭਯੋ ਕਹੋ ਕਹੋ ਮੁਹਿ ਤਾਤ ॥੨॥
ਏਕ ਬਧੂ ਥੀ ਜਾਟ ਕੀ ਦੂਜੇ ਬਰੀ ਗਵਾਰ ॥
ਖੇਲਿ ਅਖੇਟਕ ਨ੍ਰਿਪਤਿ ਇਕ ਆਨਿ ਭਯੋ ਤਿਹ ਯਾਰ ॥੩॥
ਅੜਿਲ ॥
ਲੰਗ ਚਲਾਲਾ ਕੋ ਇਕ ਰਾਇ ਬਖਾਨਿਯੈ ॥
ਮਧੁਕਰ ਸਾਹ ਸੁ ਬੀਰ ਜਗਤ ਮੈ ਜਾਨਿਯੈ ॥
ਮਾਲ ਮਤੀ ਜਟਿਯਾ ਸੌ ਨੇਹੁ ਲਗਾਇਯੋ ॥
ਹੋ ਖੇਲਿ ਅਖੇਟਕ ਭਵਨ ਤਵਨ ਕੇ ਆਇਯੋ ॥੪॥
ਦੋਹਰਾ ॥
ਖੇਲਿ ਅਖੇਟਕ ਆਨਿ ਨ੍ਰਿਪ ਰਤਿ ਮਾਨੀ ਤਿਹ ਸੰਗ ॥
ਇਹੀ ਬੀਚ ਆਵਤ ਭਯੋ ਜਾਟ ਰੀਛ ਕੈ ਸੰਗ ॥੫॥
ਜਾਟਾਵਤ ਲਖਿ ਨ੍ਰਿਪ ਡਰਿਯੋ ਕਹਿਯੋ ਨ ਡਰਿ ਬਲਿ ਜਾਉ ॥
ਤਿਹ ਦੇਖਤ ਤੁਹਿ ਕਾਢਿ ਹੌ ਤਾ ਕੇ ਸਿਰ ਧਰਿ ਪਾਉ ॥੬॥
ਅੜਿਲ ॥
ਏਕ ਕੁਠਰਿਯਾ ਬੀਚ ਰਾਵ ਕੋ ਰਾਖਿਯੋ ॥
ਰੋਇ ਬਚਨ ਮੂਰਖ ਸੋ ਇਹ ਬਿਧਿ ਭਾਖਿਯੋ ॥
ਰੈਨ ਸਮੈ ਇਕ ਬੁਰੋ ਸੁਪਨ ਮੁਹਿ ਆਇਯੋ ॥
ਹੋ ਜਾਨੁਕ ਤੋ ਕਹ ਸ੍ਯਾਮ ਭੁਜੰਗ ਚਬਾਇਯੋ ॥੭॥
ਦੋਹਰਾ ॥
ਤਾ ਤੇ ਮੈ ਅਪਨੇ ਸਦਨ ਦਿਜਬਰ ਲਿਯੋ ਬੁਲਾਇ ॥
ਉਨ ਮੋਕੋ ਐਸੇ ਕਹਿਯੋ ਭੇਦ ਸਕਲ ਸਮਝਾਇ ॥੮॥
ਜੋ ਕੋਊ ਨਾਰਿ ਪਤਿਬ੍ਰਤਾ ਜਾਪੁ ਜਪੈ ਹਿਤੁ ਲਾਇ ॥
ਅਕਸ ਮਾਤ੍ਰ ਪ੍ਰਗਟੈ ਪੁਰਖ ਏਕ ਭੂਪ ਕੇ ਭਾਇ ॥੯॥
ਜੌ ਤੁਮਰੇ ਸਿਰ ਜਾਇ ਧਰਿ ਪੁਰਖ ਪਾਵ ਬਡਭਾਗ ॥
ਜੋ ਤੁਮ ਹੂੰ ਜੀਵਤ ਬਚੋ ਹਮਰੋ ਬਚੈ ਸੁਹਾਗ ॥੧੦॥
ਤਾ ਤੇ ਤਵ ਆਗ੍ਯਾ ਭਏ ਜਾਪੁ ਜਪਤ ਹੌ ਜਾਇ ॥
ਤੁਮਰੇ ਮਰੇ ਮੈ ਜਰਿ ਮਰੋ ਜਿਯੇ ਜਿਵੋ ਸੁਖੁ ਪਾਇ ॥੧੧॥
ਜੌ ਹੌ ਹੋ ਸੁ ਪਤਿਬ੍ਰਤਾ ਜੌ ਮੋ ਮੈ ਸਤ ਆਇ ॥
ਏਕ ਪੁਰਖ ਤਬ ਜਾਇ ਧਰਿ ਯਾ ਕੇ ਸਿਰ ਪਰਿ ਪਾਇ ॥੧੨॥
ਸੁਨਤ ਬਚਨ ਰਾਜਾ ਉਠਿਯੋ ਤਾ ਕੇ ਸਿਰ ਪਗ ਠਾਨਿ ॥
ਗਯੋ ਪ੍ਰਸੰਨ੍ਯ ਮੂਰਖ ਭਯੋ ਤ੍ਰਿਯਾ ਪਤਿਬ੍ਰਤ ਜਾਨਿ ॥੧੩॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖਸਟਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬॥੧੩੩॥ਅਫਜੂੰ॥
No comments:
Post a Comment