Thursday, August 22, 2013

Charitar 373


ਚੌਪਈ ॥

ਸਹਿਰ ਦੌਲਤਾਬਾਦ ਬਸਤ ਜਹ ॥

ਬਿਕਟ ਸਿੰਘ ਇਕ ਭੂਪ ਹੁਤੋ ਤਹ ॥

ਭਾਨ ਮੰਜਰੀ ਤਾ ਕੀ ਦਾਰਾ ॥

ਜਿਹ ਸਮ ਕਰੀ ਨ ਪੁਨਿ ਕਰਤਾਰਾ ॥੧॥ ਚਰਿਤ੍ਰ ੩੭੩ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।

Audio Files MP3

01-Charitar 373 43.4 MB
02-Charitar 373.mp3 60.4 MB 

ਚੌਪਈ ॥

ਸਹਿਰ ਦੌਲਤਾਬਾਦ ਬਸਤ ਜਹ ॥ ਬਿਕਟ ਸਿੰਘ ਇਕ ਭੂਪ ਹੁਤੋ ਤਹ ॥ 

ਭਾਨ ਮੰਜਰੀ ਤਾ ਕੀ ਦਾਰਾ ॥ ਜਿਹ ਸਮ ਕਰੀ ਨ ਪੁਨਿ ਕਰਤਾਰਾ ॥੧॥

ਭੀਮ ਸੈਨ ਇਕ ਤਹ ਥੋ ਸਾਹਾ ॥ ਪ੍ਰਗਟ ਭਯੋ ਜਨੁ ਦੂਸਰ ਮਾਹਾ ॥ 

ਸ੍ਰੀ ਅਫਤਾਬ ਦੇਇ ਤਿਹ ਨਾਰੀ ॥ ਕਨਕ ਅਵਟਿ ਸਾਂਚੇ ਜਨੁ ਢਾਰੀ ॥੨॥

ਤਿਨ ਮਨ ਮੈ ਇਹ ਬਾਤ ਬਖਾਨੀ ॥ ਕਿਹ ਬਿਧਿ ਕੈ ਹੂਜਿਯੈ ਭਵਾਨੀ ॥ 

ਸੋਇ ਰਹੀ ਸਭ ਜਗਹਿ ਦਿਖਾਇ ॥ ਚਮਕਿ ਉਠੀ ਸੁਪਨੇ ਕਹ ਪਾਇ ॥੩॥

ਕਹਾ ਦਰਸ ਮੁਹਿ ਦਿਯਾ ਭਵਾਨੀ ॥ ਸਭਹਿਨ ਸੌ ਭਾਖੀ ਇਮਿ ਬਾਨੀ ॥ 

ਜਿਹ ਬਰਦਾਨ ਦੇਉ ਤਿਹ ਹੋਈ ॥ ਯਾ ਮਹਿ ਪਰੈ ਫੇਰਿ ਨਹਿ ਕੋਈ ॥੪॥

ਲੋਗ ਬਚਨ ਸੁਨਿ ਕਰਿ ਪਗ ਲਾਗੇ ॥ ਬਰੁ ਮਾਗਨ ਤਾ ਤੇ ਅਨੁਰਾਗੇ ॥ 

ਹ੍ਵੈ ਬੈਠੀ ਸਭਹਿਨ ਕੀ ਮਾਈ ॥ ਯਹ ਸੁਨਿ ਖਬਰ ਨਰਾਧਿਪ ਪਾਈ ॥੫॥

ਏਕ ਨਾਰਿ ਇਹ ਨਗਰ ਭਨਿਜੈ ॥ ਨਾਮ ਹਿੰਗੁਲਾ ਦੇਇ ਕਹਿਜੈ ॥ 

ਜਗਤ ਮਾਤ ਕੌ ਆਪੁ ਕਹਾਵੈ ॥ ਊਚ ਨੀਚ ਕਹ ਪਾਇ ਲਗਾਵੈ ॥੬॥

ਕਾਜੀ ਔਰ ਮੁਲਾਨੇ ਜੇਤੇ ॥ ਜੋਗੀ ਮੁੰਡਿਯਾ ਅਰੁ ਦਿਜ ਕੇਤੇ ॥ 

ਸਭ ਕੀ ਘਟਿ ਪੂਜਾ ਹ੍ਵੈ ਗਈ ॥ ਪਰਚਾ ਅਧਿਕ ਤਵਨ ਕੀ ਭਈ ॥੭॥

ਸਭ ਭੇਖੀ ਯਾ ਤੇ ਰਿਸਿ ਭਰੇ ॥ ਬਹੁ ਧਨ ਚੜਤ ਨਿਰਖਿ ਤਿਹ ਜਰੇ ॥ 

ਗਹਿ ਲੈ ਗਏ ਤਾਹਿ ਨ੍ਰਿਪ ਪਾਸਾ ॥ ਕਹਤ ਭਏ ਇਹ ਬਿਧਿ ਉਪਹਾਸਾ ॥੮॥

ਕਰਾਮਾਤ ਕਛੁ ਹਮਹਿ ਦਿਖਾਇ ॥ ਕੈ ਨ ਭਵਾਨੀ ਨਾਮੁ ਕਹਾਇ ॥ 

ਤਬ ਅਬਲਾ ਅਸ ਮੰਤ੍ਰ ਬਿਚਾਰਾ ॥ ਸੁਨੁ ਰਾਜਾ ਕਹਿਯੋ ਬਚਨ ਹਮਾਰਾ ॥੯॥ਅੜਿਲ ॥

ਮੁਸਲਮਾਨ ਮਸਜਦਿਹਿ ਅਲਹਿ ਘਰ ਭਾਖਹੀ ॥ ਬਿਪ੍ਰ ਲੋਗ ਪਾਹਨ ਕੌ ਹਰਿ ਕਰਿ ਰਾਖਹੀ ॥ 

ਕਰਾਮਾਤ ਜੌ ਤੁਹਿ ਏ ਪ੍ਰਥਮ ਬਤਾਇ ਹੈ ॥ ਹੋ ਤਿਹ ਪਾਛੇ ਕਛੁ ਹਮਹੂੰ ਇਨੈ ਦਿਖਾਇ ਹੈ ॥੧੦॥ਚੌਪਈ ॥

ਬਚਨ ਸੁਨਤ ਰਾਜਾ ਮੁਸਕਾਏ ॥ ਦਿਜਬਰ ਮੁਲਾ ਪਕਰਿ ਮੰਗਾਏ ॥ 

ਮੁੰਡਿਯਾ ਔਰ ਸੰਨ੍ਯਾਸੀ ਘਨੇ ॥ ਜੋਗੀ ਜੰਗਮ ਜਾਤ ਨ ਗਨੇ ॥੧੧॥ਅੜਿਲ ॥

ਭੂਪ ਬਚਨ ਮੁਖ ਤੇ ਇਹ ਭਾਤਿ ਉਚਾਰਿਯੋ ॥
 ਸਭਾ ਬਿਖੈ ਸਭਹਿਨ ਤਿਨ ਸੁਨਤ ਪਚਾਰਿਯੋ ॥ 
ਕਰਾਮਾਤ ਅਪੁ ਅਪਨੀ ਹਮੈ ਦਿਖਾਇਯੈ ॥
 ਹੋ ਨਾਤਰ ਅਬ ਹੀ ਧਾਮ ਮ੍ਰਿਤੁ ਕੇ ਜਾਇਯੈ ॥੧੨॥

ਸੁਨਿ ਰਾਜਾ ਕੇ ਬਚਨ ਸਭੈ ਬ੍ਯਾਕੁਲ ਭਏ ॥
 ਸੋਕ ਸਮੁੰਦ ਕੇ ਬੀਚ ਬੂਡਿ ਸਭ ਹੀ ਗਏ ॥ 
ਨਿਰਖਿ ਨ੍ਰਿਪਤਿ ਕੀ ਓਰ ਰਹੇ ਸਿਰ ਨ੍ਯਾਇ ਕੈ ॥
 ਹੋ ਕਰਾਮਾਤ ਕੋਈ ਸਕੈ ਨ ਤਾਹਿ ਦਿਖਾਇ ਕੈ ॥੧੩॥

ਕਰਾਮਾਤ ਨਹਿ ਲਖੀ ਕ੍ਰੋਧ ਰਾਜਾ ਭਰਿਯੋ ॥
 ਸਾਤ ਸਾਤ ਸੈ ਚਾਬੁਕ ਤਿਨ ਕੇ ਤਨ ਝਰਿਯੋ ॥ 
ਕਰਾਮਾਤ ਅਪੁ ਅਪੁਨੀ ਕਛੁਕ ਦਿਖਾਇਯੈ ॥
 ਹੋ ਨਾਤਰ ਤ੍ਰਿਯ ਕੇ ਪਾਇਨ ਸੀਸ ਝੁਕਾਇਯੈ ॥੧੪॥

ਗ੍ਰਿਹ ਖੁਦਾਇ ਕੈ ਤੇ ਕਛੁ ਹਮਹਿ ਦਿਖਾਇਯੈ ॥
 ਨਾਤਰ ਇਨ ਸੇਖਨ ਕੋ ਮੂੰਡ ਮੁੰਡਾਇਯੈ ॥ 
ਕਰਾਮਾਤ ਬਿਨੁ ਲਖੇ ਨ ਮਿਸ੍ਰਨ ਛੋਰਿ ਹੋ ॥
 ਹੋ ਨਾਤਰ ਤੁਮਰੇ ਠਾਕੁਰ ਨਦਿ ਮਹਿ ਬੋਰਿ ਹੋ ॥੧੫॥

ਕਰਾਮਾਤ ਕਛੁ ਹਮਹਿ ਸੰਨ੍ਯਾਸੀ ਦੀਜਿਯੈ ॥
 ਨਾਤਰ ਅਪਨੀ ਦੂਰਿ ਜਟਨ ਕੋ ਕੀਜਿਯੈ ॥ 
ਚਮਤਕਾਰ ਮੁੰਡਿਯੋ ਅਬ ਹਮਹਿ ਦਿਖਾਇਯੈ ॥
 ਹੋ ਨਾਤਰ ਅਪਨੀ ਕੰਠੀ ਨਦੀ ਬਹਾਇਯੈ ॥੧੬॥

ਦੋਹਰਾ ॥

ਰੋਦਨ ਵੈ ਕਰਤੇ ਭਏ ਕਿਸੂ ਨ ਆਈ ਬਾਤ ॥
 ਤਬ ਰਾਜੈ ਤਿਹ ਨਾਰਿ ਕੌ ਬਚਨ ਕਹਾ ਮੁਸਕਾਤ ॥੧੭॥


ਚੌਪਈ ॥
ਕਰਾਮਾਤ ਇਨ ਕਛੁ ਨ ਦਿਖਾਈ ॥
 ਅਬ ਚਾਹਤ ਹੈ ਤੁਮ ਤੇ ਪਾਈ ॥ 
ਬਚਨ ਹਿੰਗੁਲਾ ਦੇਇ ਉਚਾਰੇ ॥
 ਸੁਨੋ ਨਰਾਧਿਪ ਬੈਨ ਹਮਾਰੇ ॥੧੮॥ਅੜਿਲ ॥

ਕਰਾਮਾਤਿ ਇਕ ਅਸਿ ਮੌ ਪ੍ਰਥਮ ਪਛਾਨਿਯੈ ॥
 ਜਾ ਕੌ ਤੇਜੁ ਅਰੁ ਤ੍ਰਾਸ ਜਗਤ ਮੌ ਮਾਨਿਯੈ ॥ 
ਜੀਤ ਹਾਰ ਅਰੁ ਮ੍ਰਿਤੁ ਧਾਰ ਜਾ ਕੀ ਬਸਤ ॥
 ਹੋ ਮੇਰੇ ਮਨ ਪਰਮੇਸੁਰ ਤਾਹੀ ਕੌ ਕਹਤ ॥੧੯॥

ਦੁਤਿਯ ਕਾਲ ਮੌ ਕਰਾਮਾਤਿ ਪਹਿਚਾਨਿਯਤ ॥
 ਜਿਨ ਕੋ ਚੌਦਹ ਲੋਕ ਚਕ੍ਰ ਕਰ ਮਾਨਿਯਤ ॥ 
ਕਾਲ ਪਾਇ ਜਗ ਹੋਤ ਕਾਲ ਮਿਟ ਜਾਵਈ ॥
 ਹੋ ਯਾ ਤੇ ਮੁਰ ਮਨ ਤਾਹਿ ਗੁਰੂ ਠਹਰਾਵਈ ॥੨੦॥

ਕਰਾਮਾਤ ਰਾਜਾ ਰਸਨਾਗ੍ਰਜ ਜਾਨਿਯਤ ॥
 ਭਲੋ ਬਰੋ ਜਾ ਤੇ ਜਗ ਹੋਤ ਪਛਾਨਿਯਤ ॥
ਕਰਾਮਾਤਿ ਚੌਥੀ ਧਨ ਭੀਤਰ ਜਾਨਿਯੈ ॥
 ਹੋ ਹੋਤ ਰੰਕ ਤੇ ਰਾਵ ਧਰੋ ਤਿਹ ਮਾਨਿਯੈ ॥੨੧॥

ਚੌਪਈ ॥

ਕਰਾਮਾਤ ਇਨ ਮਹਿ ਨਹਿ ਜਾਨਹੁ ॥
 ਏ ਸਭ ਧਨ ਉਪਾਇ ਪਹਿਚਾਨਹੁ ॥ 
ਚਮਤਕਾਰ ਇਨ ਮਹਿ ਜੌ ਹੋਈ ॥
 ਦਰ ਦਰ ਭੀਖ ਨ ਮਾਗੈ ਕੋਈ ॥੨੨॥

ਜੌ ਇਨ ਸਭਹੂੰ ਪ੍ਰਥਮ ਸੰਘਾਰੋ ॥
 ਤਿਹ ਪਾਛੇ ਕਛੁ ਮੋਹਿ ਉਚਾਰੋ ॥ 
ਸਤਿ ਬਾਤ ਹਮ ਤੁਮਹਿ ਸੁਨਾਈ ॥
 ਅਬ ਸੁ ਕਰੌ ਜੋ ਤੁਮਹਿ ਸੁਹਾਈ ॥੨੩॥

ਬਚਨ ਸੁਨਤ ਰਾਜਾ ਹਰਖਾਨਾ ॥
 ਅਧਿਕ ਦਿਯੋ ਤਿਹ ਤ੍ਰਿਯ ਕੇ ਦਾਨਾ ॥ 
ਜਗਤ ਮਾਤ ਤਿਨ ਤ੍ਰਿਯ ਜੁ ਕਹਾਯੋ ॥
 ਤਿਹ ਪ੍ਰਸਾਦਿ ਨਿਜ ਪ੍ਰਾਨ ਬਚਾਯੋ ॥੨੪॥ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੩॥੬੭੬੦॥ਅਫਜੂੰ॥


No comments: