Friday, January 14, 2011

Jwaab - Dalbir Singh Msc Ji Noon

ਦਸਮ ਬਾਣੀ ਸਬੰਧੀ ਦਲਬੀਰ ਸਿੰਘ ਜੀ ਐੱਮ. ਐੱਸ. ਸੀ. ਜੀ ਨੇ ਵੈਬਸਾਇਟ ਤੇ ਕੁਝ ਸਵਾਲ ਪਾਏ ਨੇ ਜਿਨ੍ਹਾ ਦਾ ਜਵਾਬ ਨਿਹੰਗ ਧਰਮ ਸਿੰਘ ਜੀ ਨੇ ਦਿੱਤਾ ਹੈ ।


ਸਵਾਲ ਨੰ: ੨:- ਇਸ ਗ੍ਰੰਥ ਦਾ ਪੂਰਬਲਾ ਨਾਂ ਬਚਿਤ੍ਰ ਨਾਟਕ ਗ੍ਰੰਥ ਹੈ; ਜੈਸਾ ਕਿ ਅਨੇਕਾਂ ਪੰਨਿਆਂ ਤੇ ਲਿਖੇ ਪ੍ਰਸੰਗਾਂ ਦੇ ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ……` ਸਿੱਧ ਕਰਦੇ ਹਨ। ਤਾਂ ਦਸੋ, ਕੀ ਕਿਸੇ ਗ੍ਰੰਥ ਜਾਂ ਪੁਸਤਕ ਦਾ ਨਾਂ ਲਿਖਾਰੀ ਦੀ ਇਜਾਜ਼ਤ ਤੋਂ ਬਿਨਾ ਬਦਲਿਆ ਜਾ ਸਕਦਾ ਹੈ? ? ਕਦੀ ਇਸ ਗ੍ਰੰਥ ਨੂੰ “ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਲਿਖਦੇ ਹਨ ਤੇ ਹੁਣ “ਸ੍ਰੀ ਦਸਮ ਗ੍ਰੰਥ ਸਾਹਿਬ”। ਇਸ ਗ੍ਰੰਥ ਦਾ ਸਹੀ ਨਾਂ ਸੋਧਕ ਕਮੇਟੀ ਵੀ ਨਹੀ ਦਸ ਸਕੀ।


ਸਵਾਲ ਨੰ: ੩:- ਇੱਕ ਸੋਧਕ ਕਮੇਟੀ ਨੇ ਸੰਨ ੧੮੯੭ ਵਿੱਚ ਇਸ ਗ੍ਰੰਥ ਦੀ ਸੁਧਾਈ (?) ਮੁਕੰਮਲ ਕੀਤੀ। ੧੮੯ ਸਾਲ ਸੁਧਾਈ ਕਰਨ ਵਿੱਚ ਲਗੇ? ਸੁਧਾਈ ਹੋਈ ਕਿ ਮਿਲਾਵਟ ਜਾਂ ਹੇਰਾ-ਫੇਰੀ, ਕੋਈ ਯਕੀਨ ਨਾਲ ਕਿਵੇਂ ਕਹਿ ਸਕਦਾ ਹੈ?


ਸਵਾਲ ਨੰ: ੪:- ਕੀ ਧੁਰ ਕੀ ਬਾਣੀ ਦੀ ਸੁਧਾਈ ਕੋਈ ਸਿਖ ਜਾਂ ਕਮੇਟੀ ਕਰ ਸਕਦੇ ਹਨ? (ਬਚਿਤ੍ਰ ਨਾਟਕ ਗ੍ਰੰਥ ਨੂੰ ਸੋਧਣ ਵਾਲੇ ਖ਼ੁਦ ਆਪ ਮੰਨ ਰਹੇ ਹਨ ਕਿ ਇਸ ਗ੍ਰੰਥ ਦੀ ਬਾਣੀ ਕੱਚੀ ਬਾਣੀ ਹੈ, ਸੋਧਣ ਦਾ ਮਤਲਬ ਹੈ ਗਲਤੀਆਂ ਸੁਧਾਰਣਾ। ਭਲਾ ਦੱਸੋ, ਗੁਰੂ-ਕਰਤਾਰ ਦੀ/ਧੁਰ ਕੀ ਸੱਚੀ ਬਾਣੀ ਨੂੰ ਸੋਧਣ ਦੀ ਕਦੇ ਲੋੜ ਪੈ ਸਕਦੀ ਹੈ?


ਜਵਾਬ ਨੰ:੨,੩,੪





ਸਵਾਲ ਨੰ: ੫:- ਸੰਨ ੧੯੬੭ ਦੀ ਛਪੀ ਇਸ ਗ੍ਰੰਥ ਦੀ ਬੀੜ ਵਿੱਚ ‘ਅਕਾਲ ਉਸਤਤਿ` ਸਿਰਲੇਖ ਕਿਸੇ ਰਚਨਾ ਉਪਰ ਨਹੀ ਲਿਖਿਆ। ਤਾਂ ਦਸੋ, ਕਿਹੜੀ ਦੁਬਾਰਾ ਬਣੀ ਸੋਧਕ ਕਮੇਟੀ ਨੇ ਕਦੋਂ ਤੇ ਕਿਉਂ ਉਹ ਰਚਨਾ ਅਕਾਲ ਉਸਤਤਿ ਮੰਨ ਲਈ ਜਿਸ ਵਿੱਚ ੨੦ ਛੰਦ (ਨੰ: ੨੧੧ ਤੋਂ ੨੩੦ ਤਕ, ਜੈ ਜੈ ਹੋਸੀ ਮਹਿਖਾਸੁਰ ਮਰਦਨ…) ਦੇਵੀ ਦੁਰਗਾ ਦੀ ਉਸਤਤਿ ਕਰਦੇ ਹਨ?


ਸਵਾਲ ਨੰ: ੧੨:- ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਗੁਰੂ ਸੰਨ ੧੬੭੫ ਤੋਂ ੧੭੦੮ (੩੩ ਸਾਲ) ਤਕ ਰਹੇ; ਇਸ ਸਮੇਂ ਦੌਰਾਨ ਨ ਕਦੀ ਹੇਮਕੁੰਟ ਪਰਬਤ ਤੇ ਗਏ ਅਤੇ ਨ ਹੀ ਉਹਨਾਂ ਦਾ “ਮਹਾਕਾਲ ਕਾਲਕਾ ਅਰਾਧੀ” ਅਰਥਾਤ ਦੇਵੀ-ਪੂਜਨ ਸਿੱਧ ਹੁੰਦਾ ਹੈ। ਤਾਂ ਦਸੋ, ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੀ ਪਿਛਲੇ ਕਿਸੇ ਦੇ ਤਪਸਵੀ ਦੀ ਕਥਾ “ਅਬ ਮੈ ਅਪਨੀ ਕਥਾ ਬਖਾਨੋ. . “ ਨਾਲ ਗੁਰੂ ਸਾਹਿਬ ਦਾ ਕੀ ਸੰਬੰਧ? (ਸਾਡਾ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ-ਸਿਖ ਸੰਬੰਧ ਸੰਨ ੧੬੭੫ ਤੋਂ ਪਹਿਲੋਂ ਨਹੀ)
(ਨੋਟ: ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਪਹਿਲਾਂ ਦੇਵੀ-ਪੂਜਕ ਸਨ; ਵੈਸ਼ਨੋ ਦੇਵੀ ਦੇ ਧਾਮ ਜਾਂਦੇ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਬਾਦ ਨ ਦੇਵੀ ਪੂਜੀ, ਨ ਦੇਵੀ-ਧਾਮ ਗਏ। ਸਿਖਾਂ ਲਈ ਵੈਸ਼ਨੋ-ਦੇਵੀ-ਧਾਮ ਗੁਰਧਾਮ ਨਹੀ ਤਾਂ ਹੇਮਕੁੰਟ ਗੁਰਧਾਮ ਕਿਵੇਂ? ਗੁਰਬਾਣੀ ਦਾ ਨਿਰਣਾ ਹੈ: ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮਰਾਜੇ।। (ਅੰਗ ੪੫੦) ਇਹੀ ਨਿਯਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਧਾਮਾਂ ਲਈ ਵਰਤੀਏ।)


ਜਵਾਬ ਨੰ: ੫, ੧੨





ਸਵਾਲ ਨੰ: ੯:- ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ਼ਟ ਦਾ ਸਰੂਪ ਸੰਪੂਰਣ ਮੂਲ ਮੰਤਰ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ਵਿੱਚ ਦਰਸਾਇਆ ਇਕੋ-ਇਕ ਇਕ-ਰਸ ਸਦਾ-ਕਾਇਮ ਨਾਮ ਵਾਲਾ ਪਰਮਾਤਮਾ, ਸ੍ਰਿਸ਼ਟੀ ਦਾ ਰਚਨਹਾਰਾ, ਸਰਬ-ਵਿਆਪਕ, ਸਰਬ ਸ਼ਕਤੀਮਾਨ, ਪ੍ਰੇਮ ਸਰੂਪ, ਸਮੇਂ ਦੇ ਪ੍ਰਭਾਵ ਅਥਵਾ ਜਨਮ ਮਰਣ ਤੋਂ ਰਹਿਤ ਹਸਤੀ; ਜਿਸਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਇਸੇ ਨੂੰ ਹੀ “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ।। ਤੂ ਮੇਰਾ ਬੰਧਪੁ ਤੂ ਮੇਰਾ ਭ੍ਰਾਤਾ।। “ (ਅੰਗ ੧੦੩) ਗੁਰਬਾਣੀ ਅਨੁਸਾਰ ਅਸੀ ਮਾਤਾ-ਪਿਤਾ ਮੰਨਦੇ ਹਾਂ। ਪਰ ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ਪੰਨਾ ੭੩ ਤੇ ਇਉਂ ਲਿਖਿਆ ਹੈ; -
ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। ਅਰਥਾਤ, ਦੇਵਤਾ-ਸਰਬਕਾਲ ਅਤੇ ਉਸਦੀ ਸੰਗਿਨੀ ਦੇਵੀ-ਕਾਲਕਾ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਗੁਰਸਿਖਾਂ ਦੇ ਇਸ਼ਟ (ਪੂਜਣ ਜਾਂ ਆਰਾਧਣ ਯੋਗ ਹਸਤੀ) ਹੋ ਸਕਦੇ ਹਨ?
ਇਹ ਤਾਂ ਸ਼ਾਕਤ-ਮਤੀਏ ਵਾਮ-ਮਾਰਗੀ ਤਾਂਤ੍ਰਿਕਾਂ (ਜਾਦੂ ਟੂਣੇ ਕਰਣ ਵਾਲਿਆਂ) ਦਾ ਇਸ਼ਟ ਹਨ।
(ਨੋਟ: ਮਹਾਕਾਲ ਕਾਲਕਾ ਦੇ ਹੋਰ ਉਪਨਾਮ ਸਰਬਕਾਲ, ਅਸਿਧੁਜ, ਖੜਗਧੁਜ, ਅਸਿਕੇਤ, ਕਾਲ, ਕਾਲੀ, ਮਹਾਕਾਲੀ, ਚੰਡੀ, ਦੁਰਗਾ, ਭਵਾਨੀ, ਭਗੌਤੀ, ਭਗਉਤੀ, ਸ਼ਿਵਾ …ਆਦਿਕ ਅਨੇਕਾਂ ਨਾਂ ਦੇਵੀ ਜਾਂ ਮਹਾਕਾਲ ਉਸਤਤਿ ਵਿੱਚ ਲਿਖੇ ਹਨ।)
ਗੁਰਬਾਣੀ ਦਾ ਨਿਰਣਾ; ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ।। (ਰਾਮਕਲੀ ਮ: ੩, ਅਨੰਦੁ, ੯੨੦) ਅਰਥਾਤ ਦੇਵਤਾ ਸ਼ਿਵ ਅਤੇ ਸ਼ਕਤਿ ਸ਼ਿਵਾ ਨੂੰ ਪਰਮਾਤਮਾ (ੴ) ਨੇ ਪੈਦਾ ਕਰੇ ਆਪਣੇ ਅਧੀਨ ਰਖਕੇ ਹੁਕਮ ਚਲਾਇਆ।


ਸਵਾਲ ਨੰ: ੧੧:- ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਸੰਨ ੧੬੭੧ ਤੋ ੧੭੦੫ ਤਕ ਅਰਥਾਤ ੩੪ ਸਾਲ ਪੰਜਾਬ ਵਿੱਚ ਰਹੇ; ਪੰਜਾਬੀ/ਗੁਰਮੁਖੀ ਵਿੱਚ ਲਿਖੀ ਗੁਰਬਾਣੀ ਪੜ੍ਹਦੇ, ਕੀਰਤਨ ਕਰਦੇ/ਸੁਣਦੇ ਅਤੇ ਪ੍ਰਚਾਰਦੇ ਰਹੇ, ਤਾਂ ਦਸੋ, ਇਸ ਗ੍ਰੰਥ ਜਿਸ ਵਿੱਚ ਬ੍ਰਜ ਭਾਸ਼ਾ, ਰਾਜਸਥਾਨੀ ਬੋਲੀ ਡਿੰਗਲ. . ਹੋਰ ਬੋਲੀਆਂ ਪ੍ਰਧਾਨ ਕਿਉਂ? ਗੁਰਮੁਖੀ ਕਿਉਂ ਨਹੀ?




ਜਵਾਬ ਨੰ: ੯,੧੧

No comments: