ਭੂਮਿਕਾ - ਚੌਬੀਸ ਅਵਤਾਰ



ਚੌਬੀਸ ਅਵਤਾਰ ॥

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਭਗਉਤੀ ਜੀ ਸਹਾਇ ॥

ਅਥ ਚਉਬੀਸ ਅਉਤਾਰ ਕਥਨੰ ॥

ਪਾਤਿਸਾਹੀ ੧੦ ॥

ਤ੍ਵਪ੍ਰਸਾਦਿ ॥ ਚੌਪਈ ॥

ਅਬ ਚਉਬੀਸ ਉਚਰੌ ਅਵਤਾਰਾ ॥ ਜਿਹ ਬਿਧਿ ਤਿਨ ਕਾ ਲਖਾ ਅਖਾਰਾ ॥
ਸੁਨੀਅਹੁ ਸੰਤ ਸਬੈ ਚਿਤ ਲਾਈ ॥ ਬਰਨਤ ਸ੍ਯਾਮ ਜਥਾਮਤਿ ਭਾਈ ॥੧॥

ਜਬ ਜਬ ਹੋਤਿ ਅਰਿਸਟਿ ਅਪਾਰਾ ॥ ਤਬ ਤਬ ਦੇਹ ਧਰਤ ਅਵਤਾਰਾ ॥
ਕਾਲ ਸਬਨ ਕੋ ਪੇਖਿ ਤਮਾਸਾ ॥ ਅੰਤਹਕਾਲ ਕਰਤ ਹੈ ਨਾਸਾ ॥੨॥

ਕਾਲ ਸਭਨ ਕਾ ਕਰਤ ਪਸਾਰਾ ॥ ਅੰਤ ਕਾਲਿ ਸੋਈ ਖਾਪਨਿਹਾਰਾ ॥
ਆਪਨ ਰੂਪ ਅਨੰਤਨ ਧਰਹੀ ॥ ਆਪਹਿ ਮਧਿ ਲੀਨ ਪੁਨਿ ਕਰਹੀ ॥੩॥

ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ ॥ ਜਿਨ ਮਹਿ ਰਮਿਆ ਰਾਮੁ ਹਮਾਰਾ ॥
ਅਨਤ ਚਤੁਰਦਸ ਗਨਿ ਅਵਤਾਰੁ ॥ ਕਹੋ ਜੁ ਤਿਨ ਤਿਨ ਕੀਏ ਅਖਾਰੁ ॥੪॥

ਕਾਲ ਆਪਨੋ ਨਾਮ ਛਪਾਈ ॥ ਅਵਰਨ ਕੇ ਸਿਰਿ ਦੇ ਬੁਰਿਆਈ ॥
ਆਪਨ ਰਹਤ ਨਿਰਾਲਮ ਜਗ ਤੇ ॥ ਜਾਨ ਲਏ ਜਾ ਨਾਮੈ ਤਬ ਤੇ ॥੫॥

ਆਪ ਰਚੇ ਆਪੇ ਕਲ ਘਾਏ ॥ ਅਵਰਨ ਕੇ ਦੇ ਮੂੰਡਿ ਹਤਾਏ ॥
ਆਪ ਨਿਰਾਲਮ ਰਹਾ ਨ ਪਾਯਾ ॥ ਤਾ ਤੇ ਨਾਮ ਬਿਅੰਤ ਕਹਾਯਾ ॥੬॥

ਜੋ ਚਉਬੀਸ ਅਵਤਾਰ ਕਹਾਏ ॥ ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ ॥
ਸਭ ਹੀ ਜਗ ਭਰਮੇ ਭਵਰਾਯੰ ॥ ਤਾ ਤੇ ਨਾਮ ਬਿਅੰਤ ਕਹਾਯੰ ॥੭॥

ਸਭ ਹੀ ਛਲਤ ਨ ਆਪ ਛਲਾਯਾ ॥  ਤਾ ਤੇ ਛਲੀਆ ਆਪ ਕਹਾਯਾ ॥
ਸੰਤਨ ਦੁਖੀ ਨਿਰਖਿ ਅਕੁਲਾਵੈ ॥ ਦੀਨ ਬੰਧੁ ਤਾ ਤੇ ਕਹਲਾਵੈ ॥੮॥

ਅੰਤਿ ਕਰਤ ਸਭ ਜਗ ਕੋ ਕਾਲਾ ॥ ਨਾਮੁ ਕਾਲ ਤਾ ਤੇ ਜਗ ਡਾਲਾ ॥
ਸਮੈ ਸੰਤ ਪਰ ਹੋਤ ਸਹਾਈ ॥ ਤਾ ਤੇ ਸੰਖ੍ਯਾ ਸੰਤ ਸੁਨਾਈ ॥੯॥

ਨਿਰਖਿ ਦੀਨ ਪਰ ਹੋਤ ਦਿਆਰਾ ॥ ਦੀਨ ਬੰਧੁ ਹਮ ਤਬੈ ਬਿਚਾਰਾ ॥
ਸੰਤਨ ਪਰ ਕਰੁਣਾ ਰਸੁ ਢਰਈ ॥ ਕਰੁਣਾਨਿਧਿ ਜਗ ਤਬੈ ਉਚਰਈ ॥੧੦॥

ਸੰਕਟ ਹਰਤ ਸਾਧਵਨ ਸਦਾ ॥ ਸੰਕਟ ਹਰਨ ਨਾਮੁ ਭਯੋ ਤਦਾ ॥
ਦੁਖ ਦਾਹਤ ਸੰਤਨ ਕੇ ਆਯੋ ॥ ਦੁਖਦਾਹਨ ਪ੍ਰਭ ਤਦਿਨ ਕਹਾਯੋ ॥੧੧॥

ਰਹਾ ਅਨੰਤ ਅੰਤ ਨਹੀ ਪਾਯੋ ॥ ਯਾ ਤੇ ਨਾਮੁ ਬਿਅੰਤ ਕਹਾਯੋ ॥
ਜਗ ਮੋ ਰੂਪ ਸਭਨ ਕੈ ਧਰਤਾ ॥ ਯਾ ਤੇ ਨਾਮੁ ਬਖਨੀਯਤ ਕਰਤਾ ॥੧੨॥

ਕਿਨਹੂੰ ਕਹੂੰ ਨ ਤਾਹਿ ਲਖਾਯੋ ॥ ਇਹ ਕਰਿ ਨਾਮ ਅਲਖ ਕਹਾਯੋ ॥
ਜੋਨਿ ਜਗਤ ਮੈ ਕਬਹੂੰ ਨ ਆਯਾ ॥ ਯਾ ਤੇ ਸਭੋ ਅਜੋਨ ਬਤਾਯਾ ॥੧੩॥

ਬ੍ਰਹਮਾਦਿਕ ਸਬ ਹੀ ਪਚਿ ਹਾਰੇ ॥ ਬਿਸਨ ਮਹੇਸਵਰ ਕਉਨ ਬਿਚਾਰੇ ॥
ਚੰਦ ਸੂਰ ਜਿਨਿ ਕਰੇ ਬਿਚਾਰਾ ॥ ਤਾ ਤੇ ਜਨੀਯਤ ਹੈ ਕਰਤਾਰਾ ॥੧੪॥

ਸਦਾ ਅਭੇਖ ਅਭੇਖੀ ਰਹਈ ॥ ਤਾ ਤੇ ਜਗਤ ਅਭੇਖੀ ਕਹਈ ॥
ਅਲਖ ਰੂਪ ਕਿਨਹੂੰ ਨਹਿ ਜਾਨਾ ॥ ਤਿਹ ਕਰ ਜਾਤ ਅਲੇਖ ਬਖਾਨਾ ॥੧੫॥

ਰੂਪ ਅਨੂਪ ਸਰੂਪ ਅਪਾਰਾ ॥ ਭੇਖ ਅਭੇਖ ਸਭਨ ਤੇ ਨਿਆਰਾ ॥
ਦਾਇਕ ਸਭੋ ਅਜਾਚੀ ਸਭ ਤੇ ॥ ਜਾਨ ਲਯੋ ਕਰਤਾ ਹਮ ਤਬ ਤੇ ॥੧੬॥

ਲਗਨ ਸਗਨ ਤੇ ਰਹਤ ਨਿਰਾਲਮ ॥ ਹੈ ਯਹ ਕਥਾ ਜਗਤ ਮੈ ਮਾਲਮ ॥
ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ ॥ ਭੇਖ ਕਰਤ ਕਿਨਹੂੰ ਨਹਿ ਪਾਯਾ ॥੧੭॥

ਜਗ ਆਪਨ ਆਪਨ ਉਰਝਾਨਾ ॥ ਪਾਰਬ੍ਰਹਮ ਕਾਹੂੰ ਨ ਪਛਾਨਾ ॥
ਇਕ ਮੜੀਅਨ ਕਬਰਨ ਵੇ ਜਾਹੀ ॥ ਦੁਹੂੰਅਨ ਮੈ ਪਰਮੇਸਰ ਨਾਹੀ ॥੧੮॥

ਏ ਦੋਊ ਮੋਹ ਬਾਦ ਮੋ ਪਚੇ ॥ ਤਿਨ ਤੇ ਨਾਥ ਨਿਰਾਲੇ ਬਚੇ ॥
ਜਾ ਤੇ ਛੂਟਿ ਗਯੋ ਭ੍ਰਮ ਉਰ ਕਾ ॥ ਤਿਹ ਆਗੈ ਹਿੰਦੂ ਕਿਆ ਤੁਰਕਾ ॥੧੯॥

ਇਕ ਤਸਬੀ ਇਕ ਮਾਲਾ ਧਰਹੀ ॥ ਏਕ ਕੁਰਾਨ ਪੁਰਾਨ ਉਚਰਹੀ ॥
ਕਰਤ ਬਿਰੁਧ ਗਏ ਮਰਿ ਮੂੜਾ ॥ ਪ੍ਰਭ ਕੋ ਰੰਗੁ ਨ ਲਾਗਾ ਗੂੜਾ ॥੨੦॥

ਜੋ ਜੋ ਰੰਗ ਏਕ ਕੇ ਰਾਚੇ ॥ ਤੇ ਤੇ ਲੋਕ ਲਾਜ ਤਜਿ ਨਾਚੇ ॥
ਆਦਿ ਪੁਰਖ ਜਿਨਿ ਏਕੁ ਪਛਾਨਾ ॥ ਦੁਤੀਆ ਭਾਵ ਨ ਮਨ ਮਹਿ ਆਨਾ ॥੨੧॥

ਜੋ ਜੋ ਭਾਵ ਦੁਤਿਯ ਮਹਿ ਰਾਚੇ ॥ ਤੇ ਤੇ ਮੀਤ ਮਿਲਨ ਤੇ ਬਾਚੇ ॥
ਏਕ ਪੁਰਖ ਜਿਨਿ ਨੈਕੁ ਪਛਾਨਾ ॥ ਤਿਨ ਹੀ ਪਰਮ ਤਤ ਕਹ ਜਾਨਾ ॥੨੨॥

ਜੋਗੀ ਸੰਨਿਆਸੀ ਹੈ ਜੇਤੇ ॥ ਮੁੰਡੀਆ ਮੁਸਲਮਾਨ ਗਨ ਕੇਤੇ ॥
ਭੇਖ ਧਰੇ ਲੂਟਤ ਸੰਸਾਰਾ ॥ ਛਪਤ ਸਾਧੁ ਜਿਹ ਨਾਮੁ ਆਧਾਰਾ ॥੨੩॥

ਪੇਟ ਹੇਤੁ ਨਰ ਡਿੰਭੁ ਦਿਖਾਹੀ ॥ ਡਿੰਭ ਕਰੇ ਬਿਨੁ ਪਈਯਤ ਨਾਹੀ ॥
ਜਿਨ ਨਰ ਏਕ ਪੁਰਖ ਕਹ ਧਿਆਯੋ ॥ ਤਿਨ ਕਰਿ ਡਿੰਭ ਨ ਕਿਸੀ ਦਿਖਾਯੋ ॥੨੪॥

ਡਿੰਭ ਕਰੇ ਬਿਨੁ ਹਾਥਿ ਨ ਆਵੈ ॥ ਕੋਊ ਨ ਕਾਹੂੰ ਸੀਸ ਨਿਵਾਵੈ ॥
ਜੋ ਇਹੁ ਪੇਟ ਨ ਕਾਹੂੰ ਹੋਤਾ ॥ ਰਾਵ ਰੰਕ ਕਾਹੂੰ ਕੋ ਕਹਤਾ ॥੨੫॥

ਜਿਨ ਪ੍ਰਭੁ ਏਕ ਵਹੈ ਠਹਰਾਯੋ ॥ ਤਿਨ ਕਰ ਡਿੰਭ ਨ ਕਿਸੂ ਦਿਖਾਯੋ ॥
ਸੀਸ ਦੀਯੋ ਉਨ ਸਿਰਰ ਨ ਦੀਨਾ ॥ ਰੰਚ ਸਮਾਨ ਦੇਹ ਕਰਿ ਚੀਨਾ ॥੨੬॥

ਕਾਨ ਛੇਦ ਜੋਗੀ ਕਹਵਾਯੋ ॥ ਅਤਿ ਪ੍ਰਪੰਚ ਕਰ ਬਨਹਿ ਸਿਧਾਯੋ ॥
ਏਕ ਨਾਮੁ ਕੋ ਤਤੁ ਨ ਲਯੋ ॥ ਬਨ ਕੋ ਭਯੋ ਨ ਗ੍ਰਿਹ ਕੋ ਭਯੋ ॥੨੭॥

ਕਹਾ ਲਗੈ ਕਬਿ ਕਥੈ ਬਿਚਾਰਾ ॥ ਰਸਨਾ ਏਕ ਨ ਪਇਯਤ ਪਾਰਾ ॥
ਜਿਹਬਾ ਕੋਟਿ ਕੋਟਿ ਕੋਊ ਧਰੈ ॥ ਗੁਣ ਸਮੁੰਦ੍ਰ ਤ੍ਵ ਪਾਰ ਨ ਪਰੈ ॥੨੮॥

ਪ੍ਰਥਮ ਕਾਲ ਸਭ ਜਗ ਕੋ ਤਾਤਾ ॥ ਤਾ ਤੇ ਭਯੋ ਤੇਜ ਬਿਖ੍ਯਾਤਾ ॥
ਸੋਈ ਭਵਾਨੀ ਨਾਮੁ ਕਹਾਈ ॥ ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥

ਪ੍ਰਿਥਮੇ ਓਅੰਕਾਰ ਤਿਨਿ ਕਹਾ ॥ ਸੋ ਧੁਨਿ ਪੂਰ ਜਗਤ ਮੋ ਰਹਾ ॥
ਤਾ ਤੇ ਜਗਤ ਭਯੋ ਬਿਸਥਾਰਾ ॥ ਪੁਰਖੁ ਪ੍ਰਕ੍ਰਿਤਿ ਜਬ ਦੁਹੂ ਬਿਚਾਰਾ ॥੩੦॥

ਜਗਤ ਭਯੋ ਤਾ ਤੇ ਸਭ ਜਨੀਯਤ ॥ ਚਾਰ ਖਾਨਿ ਕਰਿ ਪ੍ਰਗਟ ਬਖਨੀਯਤ ॥
ਸਕਤਿ ਇਤੀ ਨਹੀ ਬਰਨ ਸੁਨਾਊ ॥ ਭਿੰਨ ਭਿੰਨ ਕਰਿ ਨਾਮ ਬਤਾਉ ॥੩੧॥

ਬਲੀ ਅਬਲੀ ਦੋਊ ਉਪਜਾਏ ॥ ਊਚ ਨੀਚ ਕਰਿ ਭਿੰਨ ਦਿਖਾਏ ॥
ਬਪੁ ਧਰਿ ਕਾਲ ਬਲੀ ਬਲਵਾਨਾ ॥ ਆਪਹਿ ਰੂਪ ਧਰਤ ਭਯੋ ਨਾਨਾ ॥੩੨॥

ਭਿੰਨ ਭਿੰਨ ਜਿਮੁ ਦੇਹ ਧਰਾਏ ॥ ਤਿਮੁ ਤਿਮੁ ਕਰ ਅਵਤਾਰ ਕਹਾਏ ॥
ਪਰਮ ਰੂਪ ਜੋ ਏਕ ਕਹਾਯੋ ॥ ਅੰਤਿ ਸਭੋ ਤਿਹ ਮਧਿ ਮਿਲਾਯੋ ॥੩੩॥

ਜਿਤਿਕ ਜਗਤਿ ਕੈ ਜੀਵ ਬਖਾਨੋ ॥ ਏਕ ਜੋਤਿ ਸਭ ਹੀ ਮਹਿ ਜਾਨੋ ॥
ਕਾਲ ਰੂਪ ਭਗਵਾਨ ਭਨੈਬੋ ॥ ਤਾ ਮਹਿ ਲੀਨ ਜਗਤਿ ਸਭ ਹ੍ਵੈਬੋ ॥੩੪॥

ਜੋ ਕਿਛੁ ਦਿਸਟਿ ਅਗੋਚਰ ਆਵਤ ॥ ਤਾ ਕਹੁ ਮਨ ਮਾਯਾ ਠਹਰਾਵਤ ॥
ਏਕਹਿ ਆਪ ਸਭਨ ਮੋ ਬਿਆਪਾ ॥ ਸਭ ਕੋਈ ਭਿੰਨ ਭਿੰਨ ਕਰ ਥਾਪਾ ॥੩੫॥

ਸਭ ਹੀ ਮਹਿ ਰਮ ਰਹਿਯੋ ਅਲੇਖਾ ॥ ਮਾਗਤ ਭਿੰਨ ਭਿੰਨ ਤੇ ਲੇਖਾ ॥
ਜਿਨ ਨਰ ਏਕ ਵਹੈ ਠਹਰਾਯੋ ॥ ਤਿਨ ਹੀ ਪਰਮ ਤਤੁ ਕਹੁ ਪਾਯੋ ॥੩੬॥

ਏਕਹ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੂੰ ਭੂਪਾ ॥
ਭਿੰਨ ਭਿੰਨ ਸਭਹਨ ਉਰਝਾਯੋ ॥ ਸਭ ਤੇ ਜੁਦੋ ਨ ਕਿਨਹੁੰ ਪਾਯੋ ॥੩੭॥

ਭਿੰਨ ਭਿੰਨ ਸਭਹੂੰ ਉਪਜਾਯੋ ॥ ਭਿੰਨ ਭਿੰਨ ਕਰਿ ਤਿਨੋ ਖਪਾਯੋ ॥
ਆਪ ਕਿਸੂ ਕੋ ਦੋਸ ਨ ਲੀਨਾ ॥ ਅਉਰਨ ਸਿਰ ਬੁਰਿਆਈ ਦੀਨਾ ॥੩੮॥

No comments: